ਪਾਵਰਕੌਮ ਨੇ ਥਾਣੇ ਕੀਤਾ ’ਨ੍ਹੇਰਾ

ਪਾਵਰਕੌਮ ਨੇ ਥਾਣੇ ਕੀਤਾ ’ਨ੍ਹੇਰਾ

ਥਾਣਾ ਡਵੀਜ਼ਨ ਨੰਬਰ 1 ਦਾ ਦਿ੍ਰਸ਼।

ਐਨ.ਪੀ.ਧਵਨ
ਪਠਾਨਕੋਟ, 7 ਜੁਲਾਈ

ਪਾਵਰਕੌਮ ਨੇ ਬਿਜਲੀ ਬਿੱਲ ਦਾ ਬਕਾਇਆ ਜਮ੍ਹਾਂ ਨਾ ਕਰਵਾਉਣ ’ਤੇ ਥਾਣਾ ਡਵੀਜ਼ਨ ਨੰਬਰ 1 ਦਾ ਬਿਜਲੀ ਕੁਨੈਕਸ਼ਨ, ਨਗਰ ਨਿਗਮ ਅਧੀਨ ਆਉਂਦੇ ਗਾਂਧੀ ਚੌਂਕ ਬਾਜ਼ਾਰ ਅਤੇ ਸਬਜ਼ੀ ਮੰਡੀ ਦੀ ਸਟਰੀਟ ਲਾਈਟ ਦੇ ਕੁਨੈਕਸ਼ਨ ਕੱਟ ਦਿੱਤੇ ਹਨ। ਇੱਕ ਅਨੁਮਾਨ ਅਨੁਸਾਰ ਪਠਾਨਕੋਟ ਸ਼ਹਿਰ ਦੇ 28 ਸਰਕਾਰੀ ਵਿਭਾਗਾਂ ਵੱਲ ਪਾਵਰਕੌਮ ਦਾ 36 ਕਰੋੜ ਰੁਪਏ ਦਾ ਬਿਜਲੀ ਬਿੱਲ ਲੰਮੇ ਸਮੇਂ ਤੋਂ ਬਕਾਇਆ ਚੱਲਿਆ ਆ ਰਿਹਾ ਹੈ ਜਿਸ ’ਤੇ ਪਾਵਰਕੌਮ ਨੇ ਇਹ ਬਕਾਏ ਲੈਣ ਲਈ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਸਭ ਤੋਂ ਜ਼ਿਆਦਾ ਬਕਾਇਆ ਨਗਰ ਨਿਗਮ ਪਠਾਨਕੋਟ ਵੱਲ ਦੱਸਿਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਪਠਾਨਕੋਟ ਦੇ ਥਾਣਾ ਡਵੀਜ਼ਨ ਨੰਬਰ 1 ਵੱਲ ਬਿਜਲੀ ਦੇ ਬਿੱਲ ਦਾ 82 ਹਜ਼ਾਰ ਰੁਪਏ ਬਕਾਇਆ ਖੜ੍ਹਾ ਹੈ ਜਿਸ ’ਤੇ ਪਾਵਰਕੌਮ ਅਧਿਕਾਰੀਆਂ ਨੇ ਕਈ ਵਾਰ ਪੁਲੀਸ ਵਿਭਾਗ ਨੂੰ ਨੋਟਿਸ ਵੀ ਦਿੱਤਾ। ਜਿਸ ਨੂੰ ਪੁਲੀਸ ਗੰਭੀਰਤਾ ਨਾਲ ਨਾ ਲਿਆ ਤਾਂ ਪਾਵਰਕੌਮ ਦੇ ਅਧਿਕਾਰੀਆਂ ਨੇ ਥਾਣੇ ਦਾ ਕੁਨੈਕਸ਼ਨ ਕੱਟ ਦਿੱਤਾ ਹੈ। ਕੁਨੈਕਸ਼ਨ ਕੱਟੇ ਜਾਣ ਨਾਲ ਥਾਣੇ ਦੇ ਮੁਲਾਜ਼ਮਾਂ ਨੂੰ ਭਰ ਗਰਮੀ ਵਿੱਚ ਕੰਮ ਕਰਨਾ ਮੁਸ਼ਕਲ ਹੋ ਗਿਆ ਹੈ। ਇਸੇ ਤਰ੍ਹਾਂ ਵਿਭਾਗ ਨੇ ਅੱਜ ਸਬਜ਼ੀ ਮੰਡੀ ਅਤੇ ਗਾਂਧੀ ਚੌਂਕ ਬਾਜ਼ਾਰ ਵਿੱਚ ਲੱਗੀਆਂ ਸਟਰੀਟ ਲਾਈਟਾਂ ਦਾ ਕੁਨੈਕਸ਼ਨ ਵੀ ਕੱਟ ਦਿੱਤਾ। ਇਸ ਤਰ੍ਹਾਂ ਨਾਲ ਅੱਜ ਸਾਰੀ ਰਾਤ ਇੰਨ੍ਹਾਂ ਇਲਾਕਿਆਂ ਵਿੱਚ ਘੁੱਪ ਹਨੇਰਾ ਰਹੇਗਾ। ਜਾਣਕਾਰੀ ਅਨੁਸਾਰ ਨਗਰ ਨਿਗਮ ਪਠਾਨਕੋਟ ਦੇ ਟਿਊਬਵੈਲਾਂ, ਸਟਰੀਟ ਲਾਈਟਾਂ ਅਤੇ ਨਿਗਮ ਦਫਤਰ ਦਾ 36 ਕਰੋੜ ਦੇ ਕਰੀਬ ਦਾ ਬਿਜਲੀ ਬਿੱਲ ਬਕਾਇਆ ਖੜ੍ਹਾ ਹੈ। ਇਸੇ ਤਰ੍ਹਾਂ ਪੀਡਬਲਯੂਡੀ ਬੀਐਂਡਆਰ ਦੇ ਸ਼ਿਮਲਾ ਪਹਾੜੀ ਸਥਿਤ ਰੈਸਟ ਹਾਊਸ ਦਾ 1 ਲੱਖ ਰੁਪਏ ਦਾ ਬਕਾਇਆ ਬਿਜਲੀ ਬਿੱਲ, ਨਗਰ ਸੁਧਾਰ ਟਰੱਸਟ ਵੱਲ 19 ਲੱਖ ਦੇ ਕਰੀਬ ਬਕਾਇਆ, ਸੀਵਰੇਜ ਬੋਰਡ ਵੱਲ 2 ਕਰੋੜ ਦੇ ਕਰੀਬ ਦਾ ਬਕਾਇਆ ਬਿੱਲ ਖੜ੍ਹਾ ਹੈ। ਪਾਵਰਕੌਮ ਦੇ ਉਤਰੀ ਉਪ-ਮੰਡਲ ਦੇ ਐਸਡੀਓ ਰਛਪਾਲ ਸਿੰਘ ਨੇ ਬਿਜਲੀ ਕੁਨੈਕਸ਼ਨ ਕੱਟਣ ਦੀ ਪੁਸ਼ਟੀ ਕਰਦਿਆਂ ਸਪੱਸ਼ਟ ਕੀਤਾ ਕਿ ਬਿੱਲਾਂ ਦੀ ਰਿਕਵਰੀ ਕਰਨ ਲਈ ਨਗਰ ਨਿਗਮ ਅਤੇ ਹੋਰ ਵਿਭਾਗਾਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਪ੍ਰਧਾਨ ਮੰਤਰੀ ਵੱਲੋਂ ‘ਪਾਰਦਰਸ਼ੀ ਟੈਕਸ ਪ੍ਰਬੰਧ ਮੰਚ’ ਦੀ ਸ਼ੁਰੂਆਤ, ਫੇਸਲ...

ਪਾਇਲਟ ਨਾਲ ਮਿਲ ਕੇ ਗਹਿਲੋਤ ਅੱਜ ਹਾਸਲ ਕਰਨਗੇ ਭਰੋਸੇ ਦਾ ਵੋਟ

ਪਾਇਲਟ ਨਾਲ ਮਿਲ ਕੇ ਗਹਿਲੋਤ ਅੱਜ ਹਾਸਲ ਕਰਨਗੇ ਭਰੋਸੇ ਦਾ ਵੋਟ

ਭਾਜਪਾ ਨੇ ਬੇਭਰੋਸਗੀ ਮਤਾ ਲਿਆਉਣ ਦਾ ਕੀਤਾ ਐਲਾਨ; ਗਹਿਲੋਤ ਅਤੇ ਪਾਇਲਟ ਨ...

ਕਰੋਨਾ ਮਹਾਮਾਰੀ: ਰਾਹੁਲ ਦਾ ਮੋਦੀ ’ਤੇ ਤਨਜ਼

ਕਰੋਨਾ ਮਹਾਮਾਰੀ: ਰਾਹੁਲ ਦਾ ਮੋਦੀ ’ਤੇ ਤਨਜ਼

‘ਜੇ ਹੁਣ ਹਾਲਾਤ ਕਾਬੂ ਹੇਠ ਤਾਂ ਖਰਾਬ ਕਿਸ ਨੂੰ ਆਖਾਂਗੇ’

ਐੱਮਆਈ ਇੰਡੀਆ ਵਲੋਂ 2,500 ਸਮਾਰਟਫੋਨ ਦਾਨ ਦੇਣ ਦਾ ਐਲਾਨ

ਐੱਮਆਈ ਇੰਡੀਆ ਵਲੋਂ 2,500 ਸਮਾਰਟਫੋਨ ਦਾਨ ਦੇਣ ਦਾ ਐਲਾਨ

ਵਿਦਿਆਰਥੀਆਂ ਦੀ ਆਨਲਾਈਨ ਸਿੱਖਿਆ ਲਈ ਊਪਰਾਲਾ

ਸ਼ਹਿਰ

View All