ਪੱਤਰ ਪ੍ਰੇਰਕ
ਤਰਨ ਤਾਰਨ, 30 ਅਕਤੂਬਰ
ਪੁਲੀਸ ਵਿੱਚ ਨੌਕਰੀ ਕਰਦੀ ਇਲਾਕੇ ਦੇ ਪਿੰਡ ਵਾੜਾ ਤੇਲੀਆਂ ਦੀ ਵਸਨੀਕ ਇਕ ਮਹਿਲਾ ਸਿਪਾਹੀ ਨੇ ਆਪਣੀ ਸੱਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ| ਪੀੜਤ ਕੁਲਵਿੰਦਰ ਕੌਰ ਨੇ ਦੱਸਿਆ ਕਿ ਬੀਤੇ ਦਿਨੀਂ ਸਵੇਰ ਸਮੇਂ ਜਦੋਂ ਉਹ ਪਿੰਡ ਦੇ ਗੁਰਦੁਆਰੇ ਮੱਥਾ ਟੇਕਣ ਜਾਣ ਲੱਗੀ ਤਾਂ ਉਸ ਦਾ ਪੰਜ ਸਾਲ ਦਾ ਪੋਤਰਾ ਮਨਰਾਜ ਸਿੰਘ ਉਸ ਨਾਲ ਜਾਣ ਲਈ ਤਿਆਰ ਹੋ ਗਿਆ| ਇਸੇ ਦੌਰਾਨ ਉਸ ਦੀ ਨੂੰਹ ਬਲਜੀਤ ਕੌਰ ਆਪਣੀ ਡਿਊਟੀ ’ਤੇ ਜਾਣ ਲਈ ਐਕਟਿਵਾ ਤੱਕ ਆ ਗਈ| ਬਲਜੀਤ ਕੌਰ ਨੇ ਮਨਰਾਜ ਨੂੰ ਆਪਣੇ ਨਾਲ ਜਾਣ ਲਈ ਉਕਸਾਇਆ| ਇਸ ਦੌਰਾਨ ਬਲਜੀਤ ਕੌਰ ਨੇ ਬੈਂਤ ਨਾਲ ਸੱਸ ਕੁਲਵਿੰਦਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ| ਪਰਿਵਾਰ ਦੇ ਹੋਰਨਾਂ ਮੈਂਬਰਾਂ ਨੇ ਵਿੱਚ ਪੈ ਕੇ ਕੁਲਵਿੰਦਰ ਕੌਰ ਦਾ ਬਚਾਅ ਕੀਤਾ| ਵਲਟੋਹਾ ਪੁਲੀਸ ਨੇ ਬਲਜੀਤ ਕੌਰ ਖ਼ਿਲਾਫ਼ ਕੇਸ ਦਰਜ ਕੀਤਾ ਹੈ|