ਪੱਤਰ ਪ੍ਰੇਰਕ
ਧਾਰੀਵਾਲ, 21 ਜੁਲਾਈ
ਬਾਬਾ ਅਜੈ ਸਿੰਘ ਖਾਲਸਾ ਕਾਲਜ ਗੁਰਦਾਸ ਨੰਗਲ ਦੇ ਗਤਕਾ ਵਿਦਿਆਰਥੀਆਂ ਦੀ ਰਾਜ ਪੱਧਰ ਲਈ ਚੋਣ ਹੋਈ। ਕਾਲਜ ਪ੍ਰਿੰਸੀਪਲ ਡਾ.ਗੁਰਜੀਤ ਸਿੰਘ ਨੇ ਦੱਸਿਆ ਡਿਸਟਿਕ ਗੱਤਕਾ ਐਸੋਸੀਏਸ਼ਨ ਗੁਰਦਾਸਪੁਰ ਵੱਲੋਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆਂ ਹਾਲ ਵਿੱਚ 6ਵੀਂ ਪੰਜਾਬ ਗਤਕਾ ਚੈਂਪੀਅਨਸ਼ਿਪ ਲਈ ਕਰਵਾਏ ਮੁਕਾਬਲਿਆਂ ਵਿੱਚ ਉਨ੍ਹਾਂ ਦੇ ਕਾਲਜ ਦੇ ਵਿਦਿਆਰਥੀ ਸਰਤਾਜ ਸਿੰਘ ਨੇ ਸਿੰਗਲ ਫਾਈਟ ਸਟਿਕ ਵਿੱਚੋਂ ਪਹਿਲਾ ਅਤੇ ਗੁਰਜਿੰਦਰ ਕੌਰ ਤੇ ਗੁਰਪ੍ਰੀਤ ਕੌਰ ਨੇ ਫਰੀ ਸੋਟੀ ਈਵੈਂਟ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਾਡਰਨ ਸਕੂਲ ਬਖਤਪੁਰ ਦੇ ਪ੍ਰਿੰਸੀਪਲ ਮੇਜਰ ਸਿੰਘ ਚਾਹਲ, ਡਾਇਰੈਕਟਰ ਮਹਿੰਦਰਪਾਲ ਸਿੰਘ ਕਲੇਰ,ਪ੍ਰਧਾਨ ਰਣਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ’ਚ ਬਣਾਏ ਜੀਜੀਐੱਸ ਕਲੱਬ ਦੇ ਵਿਦਿਆਰਥੀਆਂ ਦੀ ਸੂਬਾ ਪੱਧਰ ਲਈ ਚੋਣ ਹੋਈ ਹੈ। ਜਿਸ ਵਿੱਚ ਗੁਰਸ਼ਿੰਦਰ ਕੌਰ, ਗੁਰਪ੍ਰੀਤ ਕੌਰ,ਜਪਨੀਤ ਕੌਰ, ਮਨਜੀਤ ਕੌਰ, ਮਾਨਵਦੀਪ ਕੌਰ, ਰਣਜੀਤ ਕੌਰ, ਸਿਨੇਹਾ, ਜਗਨੂਰਦੀਪ ਕੌਰ ਅਤੇ ਹਰਦੀਪ ਕੌਰ ਚੁਣੀਆਂ ਗਈਆਂ, ਜਦਕਿ ਲੜਕਿਆਂ ਵਿੱਚੋਂ ਹਰਮਨਪ੍ਰੀਤ ਸਿੰਘ, ਅਭੇਦੀਪ ਸਿੰਘ, ਸਰਤਾਜ ਸਿੰਘ, ਪ੍ਰਿਤਪਾਲ ਸਿੰਘ, ਕਲਸ਼ਵੀਰ ਸਿੰਘ, ਰਮਨਦੀਪ ਸਿੰਘ, ਅਰਸ਼ਪ੍ਰੀਤ ਸਿੰਘ ਤੇ ਅਕਾਸ਼ਦੀਪ ਸਿੰਘ ਦੀ ਚੋਣ ਹੋਈ।