ਧਾਰੀਵਾਲ: ਇੱਥੇ ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਵਿੱਚ ਅਧਿਆਪਕ ਦਿਵਸ ਮਨਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਐੱਸਬੀ ਨਾਯਰ, ਸਕੂਲ ਪ੍ਰਬੰਧਕ ਨਵਦੀਪ ਕੌਰ ਤੇ ਕੁਲਦੀਪ ਕੌਰ ਤੇ ਸਮੂਹ ਅਧਿਆਪਕ ਵਰਗ ਵਲੋਂ ਸਕੂਲ ਚੇਅਰਮੈਨ ਹਰਪਾਲ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਦਸਵੀਂ ਜਮਾਤ ਦੀ ਵਿਦਿਆਰਥਣ ਨਵਨੀਤ ਕੌਰ ਨੇ ਚੇਅਰਮੈਨ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ। ਅਧਿਆਪਕਾਂ ਨੇ ਚੇਅਰਮੈਨ ਦੇ ਨਕਸ਼ੇ ਕਦਮਾਂ ’ਤੇ ਚੱਲ ਕੇ ਸਕੂਲ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਦਾ ਪ੍ਰਣ ਲਿਆ। ਪ੍ਰਿੰਸੀਪਲ ਨਾਯਰ, ਪ੍ਰਬੰਧਕ ਮੈਬਰਾਂ, ਬਲਾਕ ਕੋਆਰਡੀਨੇਟਰਾਂ ਅਤੇ ਖੇਡ ਵਿਭਾਗ ਦੇ ਮੈਬਰਾਂ ਨੇ ਚੇਅਰਮੈਨ ਦੀ ਯਾਦ ਵਿੱਚ ਇਸ ਮੌਕੇ ਪੌਦੇ ਲਗਾਏ ਗਏ। -ਪੱਤਰ ਪ੍ਰੇਰਕ