ਜੰਡਿਆਲਾ ਗੁਰੂ (ਪੱਤਰ ਪੇ੍ਰਕ): ਪਿੰਗਲਵਾੜਾ ਪੰਡੋਰੀ ਵੜੈਚ ਸ਼ਾਕਾ ਵਿੱਚ 50 ਬੈੱਡਾਂ ਵਾਲੇ ਜਨਾਨਾ ਵਾਰਡ ਦਾ ਉਦਘਾਟਨ ਪਿੰਗਲਵਾੜਾ ਸੁਸਾਇਟੀ ਦੇ ਮੈਂਬਰ ਬੀਬੀ ਪ੍ਰੀਤਇੰਦਰ ਕੌਰ ਨੇ ਕੀਤਾ। ਇਸ ਬਾਰੇ ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਪਿੰਗਲਵਾੜਾ ਨੇ ਦੱਸਿਆ ਪਿੰਗਲਵਾੜਾ ਦੀ ਪੰਡੋਰੀ ਬ੍ਰਾਂਚ ਵਿੱਚ 150 ਮਰੀਜ਼ਾਂ ਵਾਸਤੇ ਪਹਿਲਾਂ ਤੋਂ ਹੀ ਮਰਦਾਨਾਂ ਵਾਰਡ ਸਥਾਪਤ ਹੈ ਅਤੇ ਹੁਣ ਇੱਥੇ ਅੱਜ ਇੱਕ 50 ਬੈੱਡਾਂ ਵਾਲੇ ਜਨਾਨਾਂ ਵਾਰਡ ਦਾ ਉਦਘਾਟਨ ਵੀ ਕੀਤਾ ਗਿਆ। ਇਸ ਮੌਕੇ ਮੁਖਤਾਰ ਸਿੰਘ ਆਨਰੇਰੀ ਸਕੱਤਰ, ਡਾ. ਜਗਦੀਪਕ ਸਿੰਘ ਮੀਤ-ਪ੍ਰਧਾਨ ਆਦਿ ਹਾਜ਼ਰ ਸਨ।