ਡਾ. ਰਾਜਿੰਦਰ ਸਿੰਘ
ਡੇਰਾ ਬਾਬਾ ਨਾਨਕ , 4 ਮਾਰਚ
ਸ੍ਰੀ ਚੋਲਾ ਸਾਹਿਬ ਦਾ ਸਾਲਾਨਾ ਮੇਲਾ ਅੱਜ ਤੋਂ ਕਸਬੇ ਵਿਚ ਸ਼ੁਰੂ ਹੋ ਗਿਆ| ਗੁਰੂ ਨਾਨਕ ਦੇਵ ਜੀ ਦਾ ਚੋਲਾ ਸਾਹਿਬ ਅੱਜ ਵੀ ਸਥਾਨਕ ਗੁਰਦੁਆਰਾ ਸ੍ਰੀ ਚੋਹਲਾ ਸਾਹਿਬ ਵਿਖੇ ਸ਼ੀਸ਼ੇ ਵਿਚ ਮੜ੍ਹਵਾ ਕੇ ਰੱਖਿਆ ਹੋਇਆ ਹੈ ਜਿਸ ਦੇ ਨਾਲ ਹੀ ਭੈਣ ਨਾਨਕੀ ਦੇ ਹੱਥ ਦਾ ਕਢਾਈ ਕੀਤਾ ਹੋਇਆ ਇੱਕ ਰੁਮਾਲ ਵੀ ਹੈ| ਇਸ ਚੋਲਾ ਸਾਹਿਬ ਦੇ ਦਰਸ਼ਨਾਂ ਲਈ ਹਰ ਸਾਲ ਲੱਖਾਂ ਸੰਗਤਾਂ ਅੱਜ ਦੇ ਦਿਨ ਇੱਥੇ ਪਹੁੰਚਦੀਆਂ ਹਨ| ਹੁਸ਼ਿਆਰਪੁਰ ਦੇ ਪਿੰਡ ਖੜਿਆਲਾ ਸੈਣੀਆਂ ਤੋਂ 1 ਮਾਰਚ ਨੂੰ ਸੰਗਤਾਂ ਦਾ ਪੈਦਲ ਸੰਗ ਡੇਰਾ ਬਾਬਾ ਨਾਨਕ ਲਈ ਰਵਾਨਾ ਹੁੰਦਾ ਹੈ ਜੋ ਕਿ 4 ਮਾਰਚ ਨੂੰ ਡੇਰਾ ਬਾਬਾ ਨਾਨਕ ਵਿਖੇ ਪਹੁੰਚਿਆ| ਅੱਜ ਵੀ ਦੇਰ ਸ਼ਾਮ ਬਾਬਾ ਜੋਗਿੰਦਰ ਸਿੰਘ ਦੀ ਅਗਵਾਈ ਹੇਠ ਇਹ ਸੰਗ ਡੇਰਾ ਬਾਬਾ ਨਾਨਕ ਵਿਖੇ ਪੁੱਜਾ| ਰਸਤੇ ਵਿਚ ਹਰ ਕਸਬੇ ਤੇ ਪਿੰਡ ਵਿਚ ਇਸ ਸੰਗ ਦਾ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ ਹੈ| ਜ਼ਿਕਰਯੋਗ ਹੈ ਪਵਿੱਤਰ ਸ੍ਰੀ ਚੋਲਾ ਸਾਹਿਬ ਦੀ ਸੇਵਾ ਸੰਭਾਲ ਗੁਰੂ ਨਾਨਕ ਦੇਵ ਦੇ ਅੰਸ਼ ਵੰਸ਼ ਦੇ ਵੱਖ ਵੱਖ ਬੇਦੀ ਪਰਿਵਾਰਾਂ ਵਲੋਂ ਕੀਤੀ ਜਾਂਦੀ ਹੈ| ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵੰਸ਼ ’ਚੋਂ 16ਵੀਂ ਪੀੜ੍ਹੀ ਦੇ ਬਾਬਾ ਅਵਤਾਰ ਸਿੰਘ ਬੇਦੀ ਨੇ ਦੱਸਿਆ ਹੈ ਕਿ ਮੇਲੇ ਦੌਰਾਨ ਸ੍ਰੀ ਚੋਲਾ ਸਾਹਿਬ ਆਉਣ ਵਾਲੀਆਂ ਸੰਗਤਾਂ ਲਈ ਵੱਡੇ ਪ੍ਰਬੰਧ ਕੀਤੇ ਗਏ ਹਨ| ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਸ਼੍ਰੋਮਣੀ ਕਮੇਟੀ ਵਲੋਂ ਮੇਲੇ ਦੌਰਾਨ ਆਉਣ ਵਾਲੀਆਂ ਸੰਗਤਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਲਗਾਤਾਰ ਚਾਰ ਦਿਨ ਚੱਲਣ ਵਾਲੇ ਮੇਲੇ ਨੂੰ ਧਿਆਨ ’ਚ ਰੱਖ ਕੇ ਪੁਲੀਸ ਅਤੇ ਪ੍ਰਸ਼ਾਸਨ ਵਲੋਂ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ| ਵੱਡੀ ਗਿਣਤੀ ਵੱਡੀ ਗਿਣਤੀ ’ਚ ਸੰਗਤਾਂ ਹੋ ਰਹੀਆਂ ਨਤਮਸਤਕ, 8 ਮਾਰਚ ਤੱਕ ਚੱਲੇਗਾ ਮੇਲਾ ’ਚ ਸੰਗਤਾਂ ਕੀਰਤਨ ਕਰਦੀਆਂ ਹੋਈਆਂ ਦੇਸ਼ਾ ਵਿਦੇਸ਼ ਤੋਂ ਡੇਰਾ ਬਾਬਾ ਨਾਨਕ ਵਿਖੇ ਪਹੁੰਚ ਰਹੀਆਂ ਹਨ ਜਿਸ ਕਰਕੇ ਸਥਾਨਕ ਸਰਹੱਦੀ ਕਸਬੇ ਇਸ ਵੇਲੇ ਹਰ ਪਾਸੇ ਵੱਡਿਓ ਭੀੜ ਵੀ ਵੇਖਣ ਨੂੰ ਮਿਲ ਰਹੀ ਹੈ|