ਪੱਤਰ ਪ੍ਰੇਰਕ
ਚੇਤਨਪੁਰਾ, 12 ਮਈ
ਪੁਲਸ ਥਾਣਾ ਰਾਜਾਸਾਂਸੀ ਅਧੀਨ ਆਉਂਦੀ ਚੌਕੀ ਕੁੱਕੜਾਂਵਾਲਾ ਦੇ ਬਿਲਕੁਲ ਨੇੜਲੇ ਅੱਡਾ ਦਾਲਮ ਵਿਖੇ ਪੈਟਰੋਲ ਪੰਪ ਦਾ ਮੈਨੇਜਰ ਪਿਛਲੀ ਸ਼ਾਮ ਤੋਂ ਭੇਤਭਰੀ ਹਾਲਤ ਵਿੱਚ ਲਾਪਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੰਡਵਾਲਾ (ਅੰਮ੍ਰਿਤਸਰ) ਦੇ ਵਸਨੀਕ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਉਸਦਾ ਵੱਡਾ ਭਰਾ ਪਵਨ ਕੁਮਾਰ ਅਜਨਾਲਾ ਦੇ ਸਾਬਕਾ ਵਿਧਾਇਕ ਦੇ ਪੈਟਰੋਲ ਪੰਪ ਜੋ ਕਿ ਅੱਡਾ ਦਾਲਮ ’ਚ ਸਥਿਤ ਹੈ ਅਤੇ ਹੋਰ ਕਾਰੋਬਾਰ ਵਿੱਚ ਬਤੌਰ ਮੈਨੇਜਰ ਵਜੋਂ ਕੰਮ ਕਰ ਰਿਹਾ ਸੀ। ਜਦ ਕਿ ਉਹ ਬੀਤੀ ਸ਼ਾਮ ਪੈਟਰੋਲ ਪੰਪ ਤੋਂ ਸੇਲ ਕੀਤੀ ਗਈ ਰਕਮ ਨੂੰ ਬੈਂਕ ਵਿੱਚ ਜਮ੍ਹਾ ਕਰਵਾਉਣ ਲਈ ਆਪਣੀ ਐਕਟਿਵਾ ’ਤੇ ਗਿਆ ਤਾਂ ਉਹ ਨਾ ਬੈਂਕ ਪੁੱਜਾ ਅਤੇ ਨਾ ਹੀ ਅਜੇ ਤੱਕ ਘਰ ਆਇਆ ਹੈ।