ਪੱਤਰ ਪ੍ਰੇਰਕ
ਪਠਾਨਕੋਟ, 29 ਅਪਰੈਲ
ਅਰਧ ਪਹਾੜੀ ਖੇਤਰ ਧਾਰਕਲਾਂ ਅੰਦਰ ਬਿਜਲੀ ਵਿਭਾਗ ਦੇ ਕੱਟਾਂ ਕਾਰਨ ਦਰਜਨਾਂ ਪਿੰਡਾਂ ਦੇ ਲੋਕ ਪੀਣ ਵਾਲਾ ਪਾਣੀ ਨਾ ਮਿਲਣ ਕਾਰਨ ਪ੍ਰੇਸ਼ਾਨ ਹਨ। ਤਪਦੀ ਧੁੱਪ ਵਿੱਚ ਪਸ਼ੂਆਂ ਨੂੰ ਵੀ ਪਾਣੀ ਨਹੀਂ ਮਿਲ ਰਿਹਾ।
ਇਸ ਸਮੱਸਿਆ ਨੂੰ ਲੈ ਕੇ ਪਿੰਡ ਜੁਗਿਆਲ ਦੇ ਕ੍ਰਿਸ਼ਨ ਕਿਰਪਾ ਆਸ਼ਰਮ ਦੇ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਸੰਜੂ ਸਿੰਘ, ਸੋਨੀਆ ਮਹਿਰਾ, ਪ੍ਰੇਮ ਸਿੰਘ, ਸੁਰਿੰਦਰ ਸ਼ਰਮਾ ਆਦਿ ਨੇ ਦੱਸਿਆ ਕਿ ਉਨ੍ਹਾਂ ਕ੍ਰਿਸ਼ਨ ਕਿਰਪਾ ਆਸ਼ਰਮ ਦੇ ਨਜ਼ਦੀਕ ਨੰਦਨੀ ਗਊਸ਼ਾਲਾ ਬਣਾਈ ਹੋਈ ਹੈ। ਪਿਛਲੇ ਦੋ ਦਿਨਾਂ ਤੋਂ ਬਿਜਲੀ ਦੇ ਕੱਟ ਲੱਗਣ ਕਾਰਨ ਪਾਣੀ ਨਹੀਂ ਮਿਲ ਰਿਹਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਲਗਾਤਾਰ ਬਿਜਲੀ ਮੁਹੱਈਆ ਕਰਵਾਈ ਜਾਵੇ।