ਗੁਰਬਖਸ਼ਪੁਰੀ
ਤਰਨ ਤਾਰਨ, 3 ਫਰਵਰੀ
ਇਥੋਂ ਦੀ ਗਲੀ ਹੰਸਲੀ ਵਾਲੀ ਦੇ ਇਕ ਸਾਧਾਰਣ ਜਿਹੇ ਪਰਿਵਾਰ ਨਾਲ ਸਬੰਧਤ ਨੌਜਵਾਨ ਯੋਗੇਸ਼ ਗਿੱਲ ਨੇ ਪੀਸੀਐਸ (ਜੁਡੀਸ਼ੀਅਲ) ਦੀ ਪ੍ਰੀਖਿਆ ਦੇ ਹੁਣੇ ਜਿਹੇ ਐਲਾਨੇ ਨਤੀਜੇ ਵਿੱਚ ਅਨੁਸੂਚਿਤ ਜਾਤੀ ਸ਼੍ਰੇਣੀ ਦੇ ਉਮੀਦਵਾਰਾਂ ਦੀ ਸੂਚੀ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਪਿਤਾ ਵਰਿਆਮ ਗਿੱਲ ਦੇ ਸੁਪਨੇ ਨੂੰ ਸਾਕਾਰ ਕੀਤਾ ਹੈ| ਯੋਗੇਸ਼ ਗਿੱਲ ਦੇ ਪਿਤਾ ਵਰਿਆਮ ਗਿੱਲ ਦੀ ਪੇਂਟਰ ਦੀ ਦੁਕਾਨ ਸੀ| ਉਹ ਰੋਜ਼ਾਨਾ ਕਾਲਾ ਕੋਟ ਪਹਿਣੇ ਜੱਜਾਂ ਅਤੇ ਵਕੀਲਾਂ ਨੂੰ ਨੇੜਿਓਂ ਲੰਘਦਿਆਂ ਦੇਖਦੇ ਤਾਂ ਉਨ੍ਹਾਂ ਆਪਣੇ ਬੇਟੇ ਯੋਗੇਸ਼ ਗਿੱਲ ਨੂੰ ਵੀ ਜੱਜ ਬਣਾਉਣ ਦਾ ਸੁਪਨਾ ਲਿਆ| ਯੋਗੇਸ਼ ਗਿੱਲ ਇਸ ਤੋਂ ਪਹਿਲਾਂ ਉਹ ਤਿੰਨ ਵਾਰ ਪੀਸੀਐਸ (ਜੁਡੀਸ਼ੀਲ) ਦੀ ਲਿਖਤੀ ਪ੍ਰੀਖਿਆ ਪਾਸ ਕਰ ਜਾਂਦੇ ਰਹੇ ਹਨ ਪਰ ਇਸ ਵਾਰ ਉਹ ਲਿਖਤੀ ਪ੍ਰੀਖਿਆ ਦੇ ਨਾਲ ਇੰਟਰਵਿਊ ਵਿੱਚ ਵੀ ਸ਼ਾਨਦਾਰ ਪਰਦਰਸ਼ਨ ਕੀਤਾ।