ਤਰਨ ਤਾਰਨ (ਪੱਤਰ ਪ੍ਰੇਰਕ) ਤਰਨ ਤਾਰਨ-ਅੰਮ੍ਰਿਤਸਰ ਸੜਕ ਤੇ ਠਰੂ ਪਿੰਡ ਕੋਲੋਂ ਹਥਿਆਰਬੰਦ ਲੁਟੇਰਿਆਂ ਨੇ ਬਲਵਿੰਦਰ ਸਿੰਘ ਵਾਸੀ ਰਾਣੀਵਲਾਹ ਨੂੰ ਲੁੱਟ ਲਿਆ| ਬਲਵਿੰਦਰ ਸਿੰਘ ਆਪਣੇ ਮੋਟਰਸਾਈਕਲ ’ਤੇ 4 ਜੂਨ ਨੂੰ ਦੁਪਹਿਰ ਵੇਲੇ ਕਿਧਰੇ ਜਾ ਰਿਹਾ ਸੀ| ਠਰੂ ਪਿੰਡ ਨੇੜੇ ਮੋਟਰਸਾਈਕਲ ’ਤੇ ਸਵਾਰ ਲੁਟੇਰਿਆਂ ਨੇ ਉਸਦੇ ਮੋਟਰਸਾਈਕਲ ਅੱਗੇ ਆਪਣਾ ਮੋਟਰਸਾਈਕਲ ਲਗਾ ਕੇ ਉਸਨੂੰ ਘੇਰ ਲਿਆ ਅਤੇ ਉਸਦਾ ਮੋਬਾਈਲ, ਪਰਸ਼ ਆਦਿ ਲੁੱਟ ਲਿਆ| ਪਰਸ ਵਿੱਚ 1,000 ਰੁਪਏ, ਆਧਾਰ ਕਾਰਡ ਆਦਿ ਸੀ| ਇਸ ਸਬੰਧੀ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਕਲ ਮੰਗਲਵਾਰ ਨੂੰ ਧਾਰਾ 379–ਬੀ, 295 ਅਧੀ ਕੇਸ ਦਰਜ ਕੀਤਾ ਹੈ|