ਪੱਤਰ ਪ੍ਰੇਰਕ
ਦੀਨਾਨਗਰ, 11 ਦਸੰਬਰ
ਕੈਬਨਿਟ ਮੰਤਰੀ ਅਰੁਨਾ ਚੌਧਰੀ ਵੱਲੋਂ ਅੱਜ ਆਪਣੇ ਹਲਕੇ ਦੇ ਇੱਕ ਦਰਜਨ ਪਿੰਡਾਂ ਨੂੰ ਕਰੀਬ 62 ਲੱਖ ਰੁਪਏ ਦੀ ਗਰਾਂਟ ਦੇ ਚੈੱਕ ਦਿੰਦਿਆਂ ਵਿਕਾਸ ਕੰਮਾਂ ’ਚ ਤੇਜ਼ੀ ਲਿਆਉਣ ਦੀਆਂ ਹਦਾਇਤ ਕੀਤੀ ਗਈ। ਉਨ੍ਹਾਂ ਪਿੰਡ ਬੁਗਣਾ ਨੂੰ 3 ਲੱਖ, ਜੀਵਨਚੱਕ ਨੂੰ 4 ਲੱਖ, ਗੰਜੀ ਨੂੰ 4 ਲੱਖ, ਗੰਜਾ ਨੂੰ 4 ਲੱਖ, ਬਹਿਲੋਲਪੁਰ ਨੂੰ 4 ਲੱਖ, ਖੁੱਥੀ ਨੂੰ 4 ਲੱਖ, ਖੁੱਥਾ ਨੂੰ 2.50 ਲੱਖ, ਸੁਲਤਾਨੀ ਨੂੰ 8 ਲੱਖ, ਬਊਪੁਰ ਜੱਟਾਂ ਨੂੰ 4 ਲੱਖ, ਨੀਵਾਂ ਧਕਾਲਾ ਨੂੰ 4 ਲੱਖ, ਵਾਹਲਾ ਨੂੰ 3.27 ਲੱਖ ਅਤੇ ਬਹਿਰਾਮਪੁਰ ਨੂੰ 17.2 ਲੱਖ ਰੁਪਏ ਦੀ ਗਰਾਂਟ ਦੇ ਚੈਕ ਵੰਡੇ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਨੇਤਾ ਅਸ਼ੋਕ ਚੌਧਰੀ ਵੀ ਮੌਜੂਦ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਟੋਪੀਆਂ ਵਾਲੀ ਪਾਰਟੀ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦੇ ਨਾਂ ’ਤੇ ਗੁਮਰਾਹ ਕਰਕੇ ਵੋਟਾਂ ਹੱਥਆਉਣ ਦਾ ਇਰਾਦਾ ਰੱਖਦੀ ਹੈ, ਜਿਨ੍ਹਾਂ ਤੋਂ ਬਚਣ ਦੀ ਲੋੜ ਹੈ। ਸੀਨੀਅਰ ਨੇਤਾ ਅਸ਼ੋਕ ਚੌਧਰੀ ਨੇ ਬਹੁਜਨ ਸਮਾਜ ਪਾਰਟੀ ਵੱਲੋਂ ਦੀਨਾਨਗਰ ਤੋਂ ਐਲਾਨੇ ਉਮੀਦਵਾਰ ਕਮਲਜੀਤ ਚਾਵਲਾ ਨੂੰ ਦਲਬਦਲੂ ਅਤੇ ਮੌਕਾਪ੍ਰਸਤ ਕਰਾਰ ਦਿੱਤਾ। ਇਸ ਮੌਕੇ ਬਲਾਕ ਸਮਿਤੀ ਚੇਅਰਮੈਨ ਅਰਮਜੀਤ ਸਿੰਘ ਬਹਿਰਾਮਪੁਰ, ਜ਼ੋਨ ਇੰਚਾਰਜ ਮਾਸਟਰ ਵੀਰ ਸਿੰਘ, ਸਰਪੰਚ ਹਜ਼ੂਰ ਸਿੰਘ, ਸਰਪੰਚ ਬਲਦੇਵ ਸਿੰਘ, ਸਰਪੰਚ ਗੁਰਪ੍ਰੀਤ ਗੋਖਾ ਹਾਜ਼ਰ ਸਨ।