ਕਾਦੀਆਂ (ਪੱਤਰ ਪ੍ਰੇਰਕ): ਕਾਦੀਆਂ ’ਚ ਨਿਰਮਾਣ ਅਧੀਨ ਪਾਰਕ ਬਣਨ ਤੋਂ ਪਹਿਲਾਂ ਹੀ ਢਹਿ-ਢੇਰੀ ਹੋ ਗਈ ਹੈ। ਜਾਣਕਾਰੀ ਮੁਤਾਬਕ ਰੇਲਵੇ ਰੋਡ ਨੇੜੇ ਨਗਰ ਕੌਂਸਲ ਦੀ ਜ਼ਮੀਨ ’ਤੇ ਸ਼ਹਿਰ ਵਾਸੀਆਂ ਲਈ ਇੱਕ ਪਾਰਕ ਦਾ ਨਿਰਮਾਣ ਕੀਤਾ ਜਾ ਰਿਹਾ ਸੀ। ਹਲਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੇ ਇੱਸ ਪਾਰਕ ਦੀ ਆਧਾਰ ਸ਼ਿਲਾ ਰੱਖੀ ਸੀ। ਅੱਜ ਭਾਰੀ ਮੀਂਹ ਕਾਰਨ ਇਸ ਦੀਆਂ ਕੰਧਾਂ ਡਿੱਗ ਗਈਆਂ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਪਾਰਕ ਦਾ ਢਹਿ ਢੇਰੀ ਹੋ ਜਾਣਾ, ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਪਾਰਕ ਬਣਾਉਣ ’ਚ ਘਟੀਆ ਮਟੀਰੀਅਲ ਇਸਤੇਮਾਲ ਕੀਤਾ ਜਾ ਰਿਹਾ ਸੀ।