ਪੱਤਰ ਪ੍ਰੇਰਕ
ਜੈਂਤੀਪੁਰ, 16 ਸਤੰਬਰ
ਪਿੰਡ ਛਿੱਤ ਅਤੇ ਬੱਜੂਮਾਨ ਦੇ ਭੱਠੇ ਨੇੜੇ ਅੱਜ ਬਾਰਾਂ ਇੱਕ ਵਜੇ ਦੇ ਕਰੀਬ ਨੌਜਵਾਨਾਂ ਦੇ ਦੋ ਗਰੁੱਪਾਂ ਵਿੱਚ ਗੋਲੀ ਚੱਲਣ ਨਾਲ ਇਲਾਕੇ ਦਾ ਮਹੌਲ ਦਹਿਸ਼ਤ ਵਾਲਾ ਬਣ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਾਦਰਾਂਬਾਦ ਖੁਰਦ ਅਤੇ ਬੱਜੂਮਾਨ ਕੁਝ ਨੌਜਵਾਨਾਂ ਦਾ ਆਪਸੀ ਤਕਰਾਰ ਚੱਲ ਰਿਹਾ ਸੀ, ਜਿਸ ਦੇ ਚੱਲਦਿਆਂ ਦੋਵੇਂ ਗਰੁੱਪ ਜੋ ਕਿ ਇੱਕ ਗਰੁੱਪ ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਮੋਟਰਸਾਈਕਲਾਂ ’ਤੇ ਸਵਾਰ ਸਨ ਅਤੇ ਦੂਜੇ ਗਰੁੱਪ ਵਾਲੇ ਕਾਰਾਂ ਗੱਡੀਆਂ ਵਿੱਚ ਸਵਾਰ ਸਨ, ਇੱਕ ਦੂਜੇ ਦੇ ਸਾਹਮਣੇ ਹੋਣ ਲਈ ਅੱਗੇ ਵਧਣ ਲੱਗੇ ਤਾਂ ਦੋਵਾਂ ਪਾਸਿਓਂ ਗੋਲੀ ਚੱਲਣ ਕਾਰਨ ਇੱਕਦਮ ਇਲਾਕੇ ਵਿੱਚ ਦਹਿਸ਼ਤ ਅਤੇ ਡਰ ਦਾ ਮਾਹੌਲ ਬਣ ਗਿਆ ਅਤੇ ਦੋਵੇਂ ਗਰੁੱਪ ਵਾਪਸ ਆਪਣੇ ਰਾਹਾਂ ਨੂੰ ਭੱਜ ਗਏ। ਇਸ ਘਟਨਾ ਬਾਰੇ ਜਦੋਂ ਪੁਲੀਸ ਚੌਕੀ ਸੇਖਪੁਰ ਦੇ ਇੰਚਾਰਜ ਏ .ਐਸ.ਆਈ ਬਲਕਾਰ ਸਿੰਘ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਕਾਦਰਾਂਬਾਦ ਖੁਰਦ ਅਤੇ ਬੱਜੂਮਾਨ ਦੇ ਕੁਝ ਨੌਜਵਾਨਾਂ ਦੀ ਪਹਿਲਾਂ ਕਸਬਾ ਜੈਂਤੀਪੁਰ ਵਿੱਚ ਤੂੰ ਤੂੰ ਮੈਂ ਮੈਂ ਹੋਈ ਸੀ ਤੇ ਇਸੇ ਰੰਜਿਸ਼ ਦੇ ਤਹਿਤ ਇਹ ਘਟਨਾ ਵਾਪਰੀ ਹੈ ਤੇ ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।