ਅਟਾਰੀ: ਉੜੀਸਾ ਸਕਿਲ ਡਿਵੈਲਪਮੈਂਟ ਅਥਾਰਟੀ ਦੇ ਚੇਅਰਮੈਨ ਸੁਬਰੋਤੋ ਬਾਗਾਚੀ ਅਤੇ ਸ੍ਰੀਮਤੀ ਸ਼ੁਸ਼ਮਿਤਾ ਬਾਗਾਚੀ ਚੇਅਰਪਰਸਨ ਐਮਓ ਸਕੂਲ ਅਭਿਆਨ ਨੇ ਅੱਜ ਅਟਾਰੀ ਸਰਹੱਦ ਵਿਖੇ ਝੰਡਾ ਉਤਾਰਨ ਦੀ ਰਸਮ ਪਰੇਡ (ਰੀਟਰੀਟ ਸੈਰਾਮਨੀ) ਵੇਖੀ। ਸਾਂਝੀ ਜਾਂਚ ਚੌਂਕੀ ਅਟਾਰੀ ਸਰਹੱਦ ਵਿਖੇ ਪਹੁੰਚਣ ’ਤੇ ਸੀਮਾ ਸੁਰੱਖਿਆ ਬਲ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਅਟਾਰੀ ਸਰਹੱਦ ਵਿਖੇ ਸੀਮਾ ਸੁਰੱਖਿਆ ਸੀਮਾ ਬਲ ਦਾ ਅਜਾਇਬਘਰ, ਸਟੇਡੀਅਮ, ਬਾਰਡਰ ਪਿਲਰ ਵੇਖਿਆ ਅਤੇ ਜਵਾਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਵੱਲੋਂ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸੀਮਾ ਸੁਰੱਖਿਆ ਬਲ ਦੇ ਸ੍ਰੀ ਅਨੰਤ ਕੁਮਾਰ ਸੈਕਿੰਡ-ਇਨ-ਕਮਾਂਡ, ਨੀਰਜ਼ ਸਹਾਇਕ ਕਮਾਂਡੈਂਟ 144 ਬਟਾਲੀਅਨ ਅਤੇ ਅਰੁਣ ਮਾਹਲ ਪ੍ਰੋਟੋਕੋਲ ਅਫ਼ਸਰ ਹਾਜ਼ਰ ਸਨ। -ਪੱਤਰ ਪ੍ਰੇਰਕ