ਹਰੀਕੇ ਵਿੱਚ ਗੋਲੀ ਮਾਰ ਕੇ ਇੱਕ ਜ਼ਖ਼ਮੀ

ਹਰੀਕੇ ਵਿੱਚ ਗੋਲੀ ਮਾਰ ਕੇ ਇੱਕ ਜ਼ਖ਼ਮੀ

ਪੱਤਰ ਪ੍ਰੇਰਕ

ਤਰਨ ਤਾਰਨ, 25 ਨਵੰਬਰ

ਹਰੀਕੇ ਵਿੱਚ ਬੁੱਧਵਾਰ ਨੂੰ ਗੋਲੀ ਚੱਲਣ ਦੀ ਵਾਰਦਾਤ ਕਾਰਨ ਲੋਕਾਂ ਅੰਦਰ ਦਹਿਸ਼ਤ ਦਾ ਫੈਲ ਗਈ| ਇਸ ਘਟਨਾ ਵਿੱਚ ਇਲਾਕੇ ਦੇ ਪਿੰਡ ਜੌਨੇਕੇ ਦਾ ਵਾਸੀ ਪ੍ਰਦੀਪ ਸਿੰਘ ਜ਼ਖ਼ਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ| ਪ੍ਰਦੀਪ ਸਿੰਘ ਆਪਣੇ ਪਿਤਾ ਬਚਿੱਤਰ ਸਿੰਘ ਨਾਲ ਆਪਣੇ ਪਿੰਡ ਤੋਂ ਹਰੀਕੇ ਦੀ ਮਾਰਕੀਟ ਨੂੰ ਜਾ ਰਹੇ ਸਨ ਕਿ ਉਥੇ ਉਨ੍ਹਾਂ ਉੱਤੇ ਸੁਰਜੀਤ ਸਿੰਘ ਵਾਸੀ ਚਾਂਬ ਮੱਖੂ (ਫਿਰੋਜ਼ਪੁਰ) ਨੇ ਗੋਲੀਆਂ ਚਲਾ ਦਿੱਤੀਆਂ| ਉਹ ਆਪਣਾ ਬਚਾਅ ਕਰਨ ਲਈ ਮੌਕੇ ਤੋਂ ਦੌੜਨ ਲੱਗੇ ਤਾਂ ਸੁਰਜੀਤ ਸਿੰਘ ਨੇ ਆਪਣੇ ਚਾਰ ਹੋਰ ਸਾਥੀਆਂ ਨਾਲ ਉਨ੍ਹਾਂ ਦਾ ਪਿੱਛਾ ਕਰਕੇ ਫਿਰ ਗੋਲੀਆਂ ਚਲਾਈਆਂ। ਇਸ ਘਟਨਾ ਵਿੱਚ ਪ੍ਰਦੀਪ ਸਿੰਘ ਜ਼ਖ਼ਮੀ ਹੋ ਗਿਆ| ਇਸ ਸਬੰਧੀ ਹਰੀਕੇ ਪੁਲੀਸ ਨੇ ਧਾਰਾ 307, 336, ਫੌਜਦਾਰੀ ਤੇ ਅਸਲਾ ਐਕਟ ਅਧੀਨ ਇਕ ਕੇਸ ਦਰਜ ਕੀਤਾ ਹੈ| ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਹਨ| ਇਸ ਦੌਰਾਨ ਹੀ ਥਾਣਾ ਸਰਹਾਲੀ ਦੇ ਐੱਸਐੱਚਓ ਸਬ ਇੰਸਪੈਕਟਰ ਹਰਸ਼ਾ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਵੱਲੋਂ ਸਰਹਾਲੀ ਦੇ ਹੀ ਪੱਟੀ ਮੋੜ ਉੱਤੇ ਬੁੱਧਵਾਰ ਨੂੰ ਲਗਾਏ ਇੱਕ ਨਾਕੇ ਤੋਂ ਦੋ ਜਣਿਆਂ ਕੋਲੋਂ ਇੱਕ ਦੇਸੀ ਪਿਸਤੌਲ ਅਤੇ ਪੰਜ ਕਾਰਤੂਸ ਬਰਾਮਦ ਕੀਤੇ ਹਨ| ਮੁਲਜ਼ਮਾਂ ਨੂੰ ਪੁਲੀਸ ਨੇ ਮੌਕੇ ਉੱਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ| ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਸ਼ਨਾਖਤ ਲਵਜੀਤ ਸਿੰਘ ਅਤੇ ਬੌਬੀ ਵਾਸੀ ਵਲਟੋਹਾ ਦੇ ਤੌਰ ’ਤੇ ਕੀਤੀ ਗਈ ਹੈ| ਅਸਲਾ ਐਕਟ ਦੀ ਧਾਰਾ 25, 54, 59 ਤਹਿਤ ਕੇਸ ਦਰਜ ਕੀਤਾ ਗਿਆ ਹੈ|

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸ਼ਹਿਰ

View All