ਤਰਨ ਤਾਰਨ: ਸਥਾਨਕ ਥਾਣਾ ਸਿਟੀ ਪੁਲੀਸ ਦੇ ਅਧਿਕਾਰੀ ਸਬ ਇੰਸਪੈਕਟਰ ਸੁਖਦੇਵ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਵੱਲੋਂ ਸ਼ਹਿਰ ਦੇ ਨੂਰਦੀ ਅੱਡਾ ਦੇ ਵਾਸੀ ਮਨਦੀਪ ਸਿੰਘ ਦੀਪੂ ਨੂੰ ਸੋਮਵਾਰ ਨੂੰ ਪਲਾਸੌਰ ਰੋਡ ਤੋਂ 55 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ| ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਐੱਨਡੀਪੀਐੱਸ ਐਕਟ ਦੀ ਧਾਰਾ 21–ਬੀ, 61, 85 ਅਧੀਨ ਇੱਕ ਕੇਸ ਦਰਜ ਕੀਤਾ ਹੈ| – ਪੱਤਰ ਪ੍ਰੇਰਕ