ਪੱਤਰ ਪ੍ਰੇਰਕ
ਤਰਨ ਤਾਰਨ, 2 ਮਈ
ਇਲਾਕੇ ਦੇ ਪਿੰਡ ਰਾਮ ਰੌਣੀ ਦੇ ਇੱਕ ਕਿਸਾਨ ਕੋਮਲ ਸਿੰਘ ਵੱਲੋਂ ਕੱਲ੍ਹ ਆਪਣੇ ਖੇਤਾਂ ਵਿੱਚ ਕਣਕ ਦੀ ਰਹਿੰਦ-ਖੁਹੰਦ ਨੂੰ ਲਗਾਈ ਅੱਗ ਦੇ ਆਸ-ਪਾਸ ਫੈਲ ਜਾਣ ਨਾਲ ਤਿੰਨ ਹੋਰ ਕਿਸਾਨਾਂ ਦੇ 9 ਏਕੜ ਖੇਤਾਂ ਦਾ ਨਾੜ ਸੜ ਕੇ ਸਵਾਹ ਹੋ ਗਿਆ| ਪਿੰਡ ਦੇ ਵੱਡੀ ਗਿਣਤੀ ਲੋਕਾਂ ਵੱਲੋਂ ਕੀਤੇ ਉੱਦਮ ਨਾਲ ਅੱਗ ਤੇ ਕਾਬੂ ਪਾਇਆ ਜਾ ਸਕਿਆ| ਵਾਰਦਾਤ ਤੋਂ ਪੀੜਤ ਇੱਕ ਕਿਸਾਨ ਜਰਨੈਲ ਸਿੰਘ ਨੇ ਦੱਸਿਆ ਕਿ ਕੋਮਲ ਸਿੰਘ ਵੱਲੋਂ ਆਪਣੇ ਖੇਤਾਂ ਨੂੰ ਲਗਾਈ ਅੱਗ ਹਵਾ ਦੇ ਤੇਜ਼ ਹੋਣ ਕਰਕੇ ਦੇਖਦਿਆਂ ਹੀ ਦੇਖਦਿਆਂ ਆਸ ਪਾਸ ਫੈਲ ਗਈ| ਇਸ ਅੱਗ ਨੇ ਕਿਸਾਨ ਜਰਨੈਲ ਸਿੰਘ ਤੋਂ ਇਲਾਵਾ ਦਵਿੰਦਰ ਸਿੰਘ ਅਤੇ ਜਸਪਾਲ ਸਿੰਘ ਦੇ 9 ਏਕੜ ਖੇਤਾਂ ਦੇ ਨਾੜ ਨੂੰ ਸਾੜ ਦਿੱਤਾ|ਪੀੜਤ ਕਿਸਾਨਾਂ ਦੇ ਬਿਆਨਾਂ ਤੇ ਝਬਾਲ ਪੁਲੀਸ ਨੇ ਕੋਮਲ ਸਿੰਘ ਖਿਲਾਫ਼ ਕੇਸ ਦਰਜ ਕੀਤਾ ਹੈ।