ਭਗਤ ਨਾਮਦੇਵ ਨੂੰ ਸਮਰਪਿਤ ਨਗਰ ਕੀਰਤਨ

ਭਗਤ ਨਾਮਦੇਵ ਨੂੰ ਸਮਰਪਿਤ ਨਗਰ ਕੀਰਤਨ

ਘੁਮਾਣ ਵਿੱਚ ਸਜਾਏ ਨਗਰ ਕੀਰਤਨ ਦਾ ਦਿ੍ਰਸ਼।

ਗੁਰਚਰਨਜੀਤ ਬਾਵਾ

ਘੁਮਾਣ, 13 ਜਨਵਰੀ

ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ 671ਵਾਂ ਪ੍ਰਲੋਕ ਗਮਨ ਦਿਵਸ ਮੌਕੇ ਵਿਸ਼ਾਲ ਨਗਰ ਕੀਰਤਨ ਸਜਾਏ ਜਾਣ ’ਤੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਅੱਜ ਤੋਂ ਆਰੰਭ ਹੋਇਆ। ਬਾਬਾ ਨਾਮਦੇਵ ਜੀ ਦੇ ਜੋਤੀਜੋਤ ਸਮਾਏ ਜਾਣ ’ਤੇ ਤਿੰਨ ਰੋਜ਼ਾ ਸਮਾਗਮ ਇਤਿਹਾਸਕ ਕਸਬਾ ਘੁਮਾਣ, ਭੱਟੀਵਾਲ ਅਤੇ ਸੱਖੋਵਾਲ ’ਚ ਹਰ ਸਾਲ ਮਨਾਏ ਜਾਂਦੇ ਹਨ। ਅੱਜ ਗੁਰਦੁਆਰਾ ਤਪ ਅਸਥਾਨ ਤਪਿਆਣਾ ਤੋਂ ਨਗਰ ਕੀਰਤਨ ਨੇ ਕਸਬਾ ਘੁਮਾਣ ਦੀ ਪਰਿਕਰਮਾ ਕੀਤੀ। ਸੰਗਤਾਂ ਦੁਆਰਾ ਧਾਰਮਕ ਸ਼ਬਦਾਂ ਦਾ ਜਿੱਥੇ ਗਾਇਨ ਕੀਤਾ ਗਿਆ, ਉਥੇ ਬਾਬਾ ਨਾਮਦੇਵ ਜੀ ਦੇ ਜੀਵਨ ਘਟਨਾਵਾਂ ’ਤੇ ਸ਼ਬਦ ਸਰਵਣ ਕੀਤੇ ਗਏ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All