ਕਰਤਾਰਪੁਰ (ਪੱਤਰ ਪ੍ਰੇਰਕ): ਕਰਤਾਰਪੁਰ ਪੁਲੀਸ ਦੇ ਨੱਕ ਹੇਠਾਂ ਤੋਂ ਮੋਟਰਸਾਈਕਲ ਚੋਰੀ ਹੋ ਗਿਆ। ਇਸ ਸਬੰਧੀ ਕੁਲਦੀਪ ਸਿੰਘ ਵਾਸੀ ਫਤਿਹਪੁਰ ਥਾਣਾ ਭੁਲੱਥ ਜ਼ਿਲ੍ਹਾ ਕਪੂਰਥਲਾ ਨੇ ਦੱਸਿਆ ਕਿ ਉਹ ਆਪਣੇ ਕਿਸੇ ਕੇਸ ਬਾਰੇ ਡੀਐੱਸਪੀ ਦਫ਼ਤਰ ਆਇਆ ਸੀ ਅਤੇ ਆਪਣਾ ਮੋਟਰਸਾਈਕਲ ਬਾਹਰ ਖੜ੍ਹਾ ਕਰਕੇ ਦਫ਼ਤਰ ਅੰਦਰ ਚਲਾ ਗਿਆ ਸੀ। ਪੰਜ ਮਿੰਟ ਬਾਅਦ ਬਾਹਰ ਆਉਣ ’ਤੇ ਉੱਥੇ ਮੋਟਰਸਾਈਕਲ ਨਹੀਂ ਸੀ। ਕਾਫ਼ੀ ਸਮਾਂ ਭਾਲ ਕਰਨ ਤੋਂ ਬਾਅਦ ਮੋਟਰਸਾਈਕਲ ਦੀ ਗੁੰਮਸ਼ੁਦਗੀ ਦੀ ਰਿਪੋਰਟ ਥਾਣਾ ਕਰਤਾਰਪੁਰ ਵਿੱਚ ਦੇ ਦਿੱਤੀ ਗਈ।