ਪੱਤਰ ਪ੍ਰੇਰਕ
ਤਰਨ ਤਾਰਨ, 7 ਜੁਲਾਈ
ਤਰਨ ਤਾਰਨ ਸ਼ਹਿਰ ਦੀ ਸਰਕੁਲਰ ਰੋਡ ਦੇ ਮੁਹੱਲਾ ਜਸਵੰਤ ਸਿੰਘ ਦੀ 50 ਸਾਲਾ ਔਰਤ ਨੇ ਆਪਣੀ ਨੂੰਹ ਅਤੇ ਉਸ ਦੇ ਪੇਕਾ ਪਰਿਵਾਰ ਵਾਲਿਆਂ ਵੱਲੋਂ ਕੀਤੀ ਕਥਿਤ ਬੇਇੱਜ਼ਤੀ ਨੂੰ ਨਾ ਸਹਾਰਦਿਆਂ ਕੋਈ ਜ਼ਹਿਰੀ ਵਸਤੂ ਖਾ ਕੇ ਖੁਦਕੁਸ਼ੀ ਕਰ ਲਈ| ਉਸ ਦੀ ਪਛਾਣ ਦਲਜੀਤ ਕੌਰ ਪਤਨੀ ਦਿਲਬਾਗ ਸਿੰਘ ਵਜੋਂ ਹੋਈ ਹੈ| ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਮ੍ਰਿਤਕਾ ਦੀ ਨੂੰਹ ਮਨਪ੍ਰੀਤ ਕੌਰ, ਉਸਦੀ ਮਾਤਾ ਰਾਜਵੰਤ ਕੌਰ ਅਤੇ ਭਰਾ ਗੁਰਜੰਟ ਸਿੰਘ (ਵਾਸੀ ਅਲਗੋਂ ਕੋਠੀ) ਖਿਲਾਫ਼ ਦਫ਼ਾ 306 ਅਧੀਨ ਅੱਜ ਕੇਸ ਦਰਜ ਕੀਤਾ ਹੈ| ਮ੍ਰਿਤਕ ਦੇ ਪਤੀ ਦਿਲਬਾਗ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਦੀ ਪਤਨੀ ਨਾਲ ਦੁਰਵਿਹਾਰ ਕੀਤਾ ਸੀ ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਬੀਤੇ ਕੱਲ੍ਹ ਘਰ ਵਿੱਚ ਜ਼ਹਿਰੀਲੀ ਚੀਜ਼ ਨਿਗਲ ਲਈ|