ਨਿੱਜੀ ਪੱਤਰ ਪ੍ਰੇਰਕ
ਬਟਾਲਾ, 28 ਦਸੰਬਰ
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ‘ਮਨ ਕੀ ਬਾਤ’ ਕਰਨ ਦੀ ਬਜਾਏ, ਦੇਸ਼ ਦੇ ‘ਜਨ ਕੀ ਬਾਤ’ ਕਰਨ ਕਿਉਂਕਿ ਸਿਰਫ਼ ‘ਮਨ ਕੀ ਬਾਤ’ ਕਰਨ ਨਾਲ ਲੋਕਤੰਤਰੀ ਮੁਲਕ ਨਹੀਂ ਚੱਲਦੇ, ਬਲਕਿ ਲੋਕਾਂ ਦੇ ਮਨਾਂ ਦੀ ਬਾਤ ਨੂੰ ਜਾਣ ਕੇ ਉਸ ਅਨੁਸਾਰ ਦੇਸ਼ ਨੂੰ ਚਲਾਉਣਾ ਚਾਹੀਦਾ ਹੈ| ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਬਾਜਵਾ ਨੇ ਕਿਹਾ ਕਿ ਦੇਸ਼ ਭਰ ਦੇ ਕਿਸਾਨ ਮੋਦੀ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਮ ਉੱਤੇ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਧਰਨਿਆਂ ’ਤੇ ਬੈਠੇ ਹਨ| ਉਨ੍ਹਾਂ ਕਿਹਾ ਕਿ ਇਹ ਤਿੰਨੋਂ ਕਾਨੂੰਨ ਕਿਸਾਨੀ ਨੂੰ ਖ਼ਤਮ ਕਰ ਕੇ ਰੱਖ ਦੇਣਗੇ|