ਸ੍ਰੀ ਗੋਇੰਦਵਾਲ ਸਾਹਿਬ: ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਲਗਾਤਾਰ ਚੱਲ ਰਹੀ ਗ਼ੈਰਹਾਜ਼ਰੀ ਕਾਰਨ ਜਿੱਥੇ ਹਲਕੇ ਦੇ ਲੋਕਾਂ ਵਿੱਚ ਨਾਰਾਜ਼ਗੀ ਹੈ, ਉੱਥੇ ਕਾਂਗਰਸੀ ਆਗੂ ਅਤੇ ਵਰਕਰਾਂ ਵਿੱਚ ਵੀ ਨਿਰਾਸ਼ਾ ਹੈ। ਵਿਧਾਇਕ ਵੱਲੋਂ ਗ਼ੈਰਹਾਜ਼ਰੀ ਕਾਰਨ ਹਲਕੇ ਦੀ ਵਾਂਗਡੋਰ ਆਪਣੇ ਸਿਆਸੀ ਸਲਾਹਕਾਰਾਂ (ਪੀਏ) ਨੂੰ ਸੌਂਪੀ ਹੋਣ ਕਾਰਨ ਇਨ੍ਹਾਂ ਦੀ ਆਪਸੀ ਖਿੱਚੋਤਾਣ ਹੁਣ ਸ਼ੋਸਲ ਮੀਡੀਆ ’ਤੇ ਪੁੱਜ ਗਈ ਹੈ। ਸ੍ਰੀ ਸਿੱਕੀ ਦੇ ਸਿਆਸੀ ਸਲਾਹਕਾਰ ਸਿਕੰਦਰ ਸਿੰਘ ਵਰਾਣਾ ਵੱਲੋਂ ਵੀਡੀਓ ਵਾਇਰਲ ਕੀਤੀ ਗਈ ਹੈ ਜਿਸ ਵਿੱਚ ਪ੍ਰਸ਼ਾਸਨ ਦੇ ਪ੍ਰੋਗਰਾਮ ਦੌਰਾਨ ਵਿਧਾਇਕ ਦੇ ਪੀਏ ਜਰਮਨਜੀਤ ਸਿੰਘ ਵੱਲੋਂ ਅਧੂਰੀ ਜਾਣਕਾਰੀ ਦਿੱਤੀ ਗਈ ਜਿਸ ਤੋਂ ਖਫ਼ਾ ਵਿਧਾਇਕ ਦੇ ਸਿਆਸੀ ਸਲਾਹਕਾਰ ਸਿਕੰਦਰ ਸਿੰਘ ਵਰਾਣਾ ਨੇ ਜਰਮਨਜੀਤ ਖ਼ਿਲਾਫ਼ ਵੀਡੀਓ ਪਾ ਕੇ ਅਕਾਲੀ ਆਗੂਆਂ ਨੂੰ ਅੱਗੇ ਕਰਨ ਦੇ ਦੋਸ਼ ਲਗਾਏ ਹਨ। -ਪੱਤਰ ਪ੍ਰੇਰਕ