ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 15 ਨਵੰਬਰ
ਸਿੱਖ ਜਥੇਬੰਦੀਆਂ ਵੱਲੋਂ ਬਣਾਏ ਪੰਥਕ ਏਕਤਾ ਮੋਰਚੇ ਦੇ ਆਗੂਆਂ ਨੇ ਅੱਜ ਅਕਾਲ ਤਖ਼ਤ ’ਚ ਅਰਦਾਸ ਕੀਤੀ ਹੈ। ਮੋਰਚੇ ਵੱਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ’ਚ ਪੰਥਕ ਏਕਤਾ ਮੋਰਚੇ ਵੱਲੋਂ 27 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਸਮੇਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਦੌਰਾਨ ਕਸੂਰਵਾਰਾਂ ਖ਼ਿਲਾਫ਼ ਪੁਲੀਸ ਕੇਸ ਤੇ ਲਾਪਤਾ ਸਰੂਪਾਂ ਦਾ ਪਤਾ ਦੱਸਣ ਦੀ ਮੰਗ ਕੀਤੀ ਜਾਵੇਗੀ। ਅਰਦਾਸ ਵਿਚ ਸਤਿਕਾਰ ਕਮੇਟੀ ਦੇ ਆਗੂ ਬਲਬੀਰ ਸਿੰਘ ਮੁੱਛਲ ਸਣੇ ਤਰਲੋਚਨ ਸਿੰਘ ਸੋਹਲ, ਮਨਜੀਤ ਸਿੰਘ ਝਬਾਲ ਤੇ ਹੋਰ ਸ਼ਾਮਲ ਸਨ।