ਜੈਂਤੀਪੁਰ: ਇੱਥੇ ਅੱਜ ‘ਐਲਿਮਕੋ’ ਕੰਪਨੀ ਵੱਲੋਂ ਬਜ਼ੁਰਗਾਂ ਤੇ ਦਿਵਿਆਂਗਾਂ ਲਈ ਕਸਬਾ ਕੱਥੂਨੰਗਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿੱਚ ਸਰਪੰਚ ਪਰੇਮ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੌਕੇ ਜਮਾਂਦਰੂ ਅਪਾਹਜ ਅਤੇ ਹਾਦਸੇ ਦਾ ਸ਼ਿਕਾਰ ਹੋਏ ਅਪਾਹਜ ਮਰੀਜ਼ ਵੀ ਪਹੁੰਚੇ। ਕੈਂਪ ਦਾ ਜਾਇਜ਼ਾ ਲੈਣ ਲਈ ਹਲਕਾ ਮਜੀਠਾ ਆਪ ਦੇ ਇੰਚਾਰਜ ਡਾ. ਸਤਿੰਦਰ ਕੌਰ ਮਜੀਠੀਆ ਅਤੇ ਐੱਸਡੀਐੱਮ ਮਜੀਠਾ ਅਲਕਾ ਕਾਲੀਆ ਪਹੁੰਚੇ। ਇਸ ਮੌਕੇ ਸਰਪੰਚ ਪਰੇਮ ਸਿੰਘ ਅਤੇ ਪ੍ਰਿੰਸੀਪਲ ਦਲਜਿੰਦਰ ਕੌਰ ਵਿਰਕ ਵੱਲੋਂ ਮਰੀਜ਼ਾਂ ਲਈ ਲੰਗਰ ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸੇ ਦੌਰਾਨ ਅੱਖਾਂ ਦੀਆਂ ਬਿਮਾਰੀਆਂ ਲਈ ਲੈਂਜ ਤੇ ਅਪਰੇਸ਼ਨ, ਕੰਨਾਂ ਵਾਲੀਆਂ ਮਸ਼ੀਨਾਂ ਅਤੇ ਇਲੈਕਟ੍ਰਿਕ ਵੀਲ੍ਹ ਚੇਅਰ ਦੇ ਫਾਰਮ ਵੀ ਭਰੇ ਗਏ। -ਪੱਤਰ ਪ੍ਰੇਰਕ