ਪੱਤਰ ਪ੍ਰੇਰਕ
ਮਾਨਸਰ, 30 ਅਗਸਤ
ਪਿੰਡ ਡਾਲ ’ਚ ਬਾਬਾ ਨਾਹਰ ਸਿੰਘ ਯੂਥ ਸਪੋਟਰਸ ਕਲੱਬ ਤੇ ਯੂਥ ਪਾਵਰ ਗਰੁੱਪ ਵੱਲੋਂ ਪਹਿਲੀ 10 ਕਿਲੋਮੀਟਰ ਲੰਬੀ ਮੈਰਾਥਨ ਕਰਵਾਈ ਗਈ। ਇਸ ਮੈਰਾਥਨ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਦੇ 100 ਦੇ ਕਰੀਬ ਨੌਜਵਾਨਾਂ ਨੇ ਭਾਗ ਲਿਆ। ਮੈਰਾਥਨ ਦੀ ਸ਼ੁਰੂਆਤ ਯੂਥ ਪਾਵਰ ਗਰੁੱਪ ਦੀ ਟੀਮ ਨੇ ਹਰੀ ਝੰਡੀ ਦਿਖਾ ਕੇ ਕੀਤੀ। ਮੈਰਾਥਨ ’ਚ ਪਹਿਲਾ ਸਥਾਨ ਵਿਸ਼ਣੂ ਕੁਮਾਰ ਮਥੁਰਾ (ਯੂਪੀ), ਦੂਸਰਾ ਸਥਾਨ ਮੱਖਣ ਸਿੰਘ ਜਲੰਧਰ, ਤੀਸਰਾ ਸਥਾਨ ਅਜੈ ਕੁਮਾਰ ਹਰਿਆਣਾ, ਚੌਥਾ ਸਥਾਨ ਗੁਰਮੇਜ ਸਿੰਘ ਜਲੰਧਰ ਤੇ ਪੰਜਵਾ ਸਥਾਨ ਅਮਿਤ ਕੁਮਾਰ ਊਨਾ (ਹਿਮਾਚਲ ਪ੍ਰਦੇਸ਼) ਨੇ ਹਾਸਲ ਕੀਤਾ। ਇਸ ਮੌਕੇ ਸੰਬੋਧਨ ਐੱਨਐੱਸ ਖਿਜਰਪੁਰੀਆਂ, ਗੌਤਮ ਸਿੰਘ ਡਾਲ ਤੇ ਬਿੰਦਰ ਮੁਕੇਰੀਆਂ ਨੇ ਦੱਸਿਆ ਕਿ ਮੈਰਾਥਨ ਪਿੰਡ ਡਾਲ ਤੋਂ ਚਨੌਰ, ਟਾਂਡਾ ਚੂੜੀਆ, ਝੜਿੰਗ, ਕੱਲੋਵਾਲ, ਝਰੇੜੀਆਂ ਤੋਂ ਹੁੰਦੀ ਹੋਈ ਮੁੜ ਪਿੰਡ ਡਾਲ ਵਿੱਚ ਆ ਕੇ ਸਮਾਪਤ ਹੋਈ। ਉਨ੍ਹਾਂ ਦੱਸਿਆਂ ਕਿ 17 ਨੌਜਵਾਨਾਂ ਨੂੰ ਨਕਦ ਇਨਾਮ ਤੇ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਜਿੰਦਰ ਕੁਮਾਰ, ਮਾਸਟਰ ਗਗਨ ਕੁਮਾਰ, ਗੁਰਚਰਨ ਸਿੰਘ, ਸੰਜੀਵ ਕੁਮਾਰ, ਰਜਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ।
ਕੌਮੀ ਖੇਡ ਦਿਵਸ ਮਨਾਇਆ
ਗੁਰਾਇਆ (ਨਿੱਜੀ ਪੱਤਰ ਪ੍ਰੇਰਕ): ਯੂਥ ਫੁੱਟਬਾਲ ਕਲੱਬ (ਵਾਈਐੱਫਸੀ) ਰੁੜਕਾ ਕਲਾਂ ਸਟੇਡੀਅਮ ਵਿੱਚ ਕੌਮੀ ਖੇਡ ਦਿਵਸ ਮਨਾਇਆ ਗਿਆ। ਇਸ ਮੌਕੇ ਨਹਿਰੂ ਯੂਵਾ ਕੇਂਦਰ ਤੋਂ ਨਿਤਿਆਨੰਦ ਯਾਦਵ, ਜਸਕਰਨ, ਰਾਹੁਲ, ਪਲਵੀ ਅਤੇ ਸ਼ਬਨਬ ਨੇ ਸ਼ਿਰਕਤ ਕੀਤੀ। ਸੰਦੀਪ ਸਿੰਘ ਅਤੇ ਸੁਖਵਿੰਦਰ ਨਾਣੀ ਨੇ ਰਾਸ਼ਟਰੀ ਖੇਡ ਦਿਵਸ ਦੀ ਮੱਹਤਤਾ ਬਾਰੇ ਚਾਨਣਾ ਪਾਇਆ।
ਸ਼ਾਹਕੋਟ (ਪੱਤਰ ਪ੍ਰੇਰਕ): ਬੇਰੀਜ ਗਲੋਬਲ ਡਿਸਕਵਰੀ ਸਕੂਲ ਮਲਸੀਆਂ ’ਚ ਕੌਮੀ ਖੇਡ ਦਿਵਸ ਮਨਾਇਆ ਗਿਆ। ਪ੍ਰਿੰਸੀਪਲ ਵੰਦਨਾ ਧਵਨ ਨੇ ਦੱਸਿਆ ਕਿ ਸੀਨੀਅਰ ਵਿੰਗ ਵਿਦਿਆਰਥੀਆਂ ਦੇ ਵਾਲੀਬਾਲ ਦੇ ਕਰਵਾਏ ਗਏ ਅੰਤਰ-ਹਾਊਸ ਮੁਕਾਬਲਿਆਂ ਦਾ ਉਦਘਾਟਨ ਟਰੱਸਟੀ ਰਾਮ ਮੂਰਤੀ ਵੱਲੋ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ’ਚ ਐਂਡਰੋਮੇਡਾ ਹਾਊਸ ਨੇ ਪਹਿਲਾ, ਓਰੀਅਨ ਹਾਊਸ ਨੇ ਦੂਜਾ ਅਤੇ ਫੀਨਿਕਸ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਾਈਸ ਪ੍ਰਿੰਸੀਪਲ ਸੰਦੀਪ ਕੌਰ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਹਿੱਸਾ ਲੈਣ ਲਈ ਵੀ ਪ੍ਰੇਰਿਤ ਕੀਤਾ।