ਪੱਤਰ ਪ੍ਰੇਰਕ
ਤਰਨ ਤਾਰਨ, 1 ਫਰਵਰੀ
ਇੱਥੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪਰੀਸ਼ਦ ਮੈਂਬਰ ਮਨੀਸ਼ ਕੁਮਾਰ ਉਰਫ ਮੋਨੂੰ ਚੀਮਾ ਦੀ ਅਗਵਾਈ ਵਿੱਚ ਬਲਾਕ ਸਮਿਤੀ ਦੇ ਦੋ ਮੈਂਬਰਾਂ, ਵੱਖ ਵੱਖ ਪਿੰਡਾਂ ਦੇ 12 ਸਰਪੰਚਾਂ, ਅੱਡਾ ਝਬਾਲ ਦੀ ਪੰਚਾਇਤ ਦੇ ਨੌਂ ਮੈਂਬਰਾਂ ਤੇ ਹੋਰਨਾਂ ਵਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ| ਇਨ੍ਹ੍ਵਾਂ ਤੋਂ ਇਲਾਵਾ ਝਬਾਲ ਇਲਾਕੇ ਦੇ ਕਈ ਹੋਰ ਮੋਹਤਬਰ ਵੀ ‘ਆਪ‘ ਵਿੱਚ ਸ਼ਾਮਲ ਹੋਏ| ਕਾਂਗਰਸ ਪਾਰਟੀ ਦੇ ਇਨ੍ਹਾਂ ਆਗੂਆਂ ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਨੇ ਅੱਜ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ‘ਆਪ’ ਵਿੱਚ ਸ਼ਾਮਲ ਕੀਤਾ| ਮੋਨੂੰ ਚੀਮਾ ਨੇ ਦੱਸਿਆ ਕਿ ‘ਆਪ’ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਬਲਾਕ ਸਮਿਤੀ ਮੈਂਬਰ ਦਿਲਜੋਧ ਸਿੰਘ ਅਤੇ ਸੁਖਦੇਵ ਸਿੰਘ ਸ਼ਾਮਲ ਹਨ| ਉਨ੍ਹਾਂ ਦੱਸਿਆ ਕਿ ‘ਆਪ’ ਵਿੱਚ ਸ਼ਾਮਲ ਹੋਏ ਸਰਪੰਚਾਂ ਵਿੱਚ ਬਲਦੇਵ ਸਿੰਘ ਪੱਟੂ (ਝਬਾਲ ਪੁਖਤਾ), ਹਰਪ੍ਰੀਤ ਸਿੰਘ (ਝਬਾਲ ਖੁਰਦ), ਗੁਰਦੀਪ ਸਿੰਘ (ਝਬਾਲ ਕਲਾਂ), ਬੀਬੀ ਵਿਸ਼ਾਲੀ (ਚੀਮਾਂ ਕਲਾਂ), ਜੁਝਾਰ ਸਿੰਘ (ਮਾਣਕਪੁਰ), ਤੇਜਿੰਦਰਪਾਲ ਸਿੰਘ (ਬੀੜ ਰਾਜਾ ਤੇਜਾ ਸਿੰਘ), ਮਲਕੀਤ ਸਿੰਘ (ਸ਼ੁਕਰਚੱਕ), ਸਰਵਣ ਸਿੰਘ (ਸੋਹਲ ਬਾਬਾ ਸੈਨ ਭਗਤ), ਵਰਿੰਦਰਪਾਲ ਸਿੰਘ (ਹੀਰਾਪੁਰ/ਭੋਜੜਾਵਾਲਾ), ਕੁਲਜੀਤ ਸਿੰਘ ਚੀਮਾ ਖੁਰਦ, ਮਨਜੀਤ ਕੌਰ (ਠੱਠਗੜ੍ਹ) ਅਤੇ ਅਵਤਾਰ ਸਿੰਘ (ਬੁਜਰ-195) ਹਨ।