ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 17 ਅਪਰੈਲ
ਸਮੁੱਚੇ ਖੇਤਰ ਵਿੱਚ ਅੱਜ ਮੋਹਲ਼ੇਧਾਰ ਮੀਂਹ ਕਾਰਨ ਮੰਡੀਆਂ ਵਿੱਚ ਪਹੁੰਚੀ ਕਣਕ ਦਾ ਭਾਰੀ ਨੁਕਸਾਨ ਹੋ ਗਿਆ। ਮੌਸਮ ਵਿਭਾਗ ਵੱਲੋਂ 17-18 ਅਪਰੈਲ ਨੂੰ ਭਾਰੀ ਮੀਂਹ ਦੀ ਪੇਸ਼ੀਨਗੋਈ ਦੇ ਚੱਲਦਿਆਂ ਕਿਸਾਨ ਖੇਤਾਂ ਵਿੱਚ ਖੜ੍ਹੀ ਕਣਕ ਦੀ ਫ਼ਸਲ ਨੂੰ ਸਾਂਭਣ ਲੱਗੇ ਹੋਏ ਸਨ। ਦਾਣਾ ਮੰਡੀਆਂ ਬਜਾੜ, ਗੁਨੋਪੁਰ, ਕੋਟ ਧੁੰਦਲਾ ਆਦਿ ਵਿੱਚ ਫੜ੍ਹ ਕੱਚੇ ਹੋਣ ਕਾਰਨ ਕਣਕ ਦੀ ਫਸਲ ਮੀਂਹ ਨਾਲ ਨੁਕਸਾਨ ਗਈ। ਆੜ੍ਹਤੀਆਂ ਵੱਲੋਂ ਫ਼ਸਲ ਨੂੰ ਢਕਣ ਦਾ ਯਤਨ ਕੀਤਾ ਗਿਆ ਪਰ ਭਾਰੀ ਬਰਸਾਤ ਦੇ ਚੱਲਦਿਆਂ ਕੱਚੇ ਫੜ੍ਹਾਂ ਵਿੱਚ ਕਣਕ ਸਾਂਭੀ ਨਹੀਂ ਗਈ।