ਪੱਤਰ ਪ੍ਰੇਰਕ
ਤਰਨ ਤਾਰਨ, 28 ਅਪਰੈਲ
ਤਰਨ ਤਾਰਨ-ਪੱਟੀ ਸੜਕ ’ਤੇ ਪਿੰਡ ਜੰਡੋਕੇ ਸਰਹਾਲੀ ਵਿੱਚ ਸਥਿਤ ਇਕ ਪੈਟਰੋਲ ਪੰਪ ‘ਸੋਹਲ ਫ਼ਿਲਿੰਗ ਸਟੇਸ਼ਨ’ ਦੀ ਮਾਲਕ ਨਾਲ ਉਸ ਦਾ ਮੈਨੇਜਰ 29 ਲੱਖ ਰੁਪਏ ਤੋਂ ਵਧ ਰਕਮ ਦੀ ਠੱਗੀ ਮਾਰ ਗਿਆ| ਪੈਟਰੋਲ ਪੰਪ ਦੀ ਮਾਲਕ ਦਲਬੀਰ ਕੌਰ ਵਲੋਂ ਇਸ ਸਬੰਧੀ ਸਰਹਾਲੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ| ਦਲਬੀਰ ਕੌਰ ਨੇ ਆਪਣੇ ਪੈਟਰੋਲ ਪੰਪ ’ਤੇ ਜਾ ਕੇ ਦੇਖਿਆ ਤਾਂ ਉਸ ਦਾ ਮੈਨੇਜਰ ਰਜੇਸ਼ ਕੁਮਾਰ ਵਾਸੀ ਸਰਹਾਲੀ ਖੁਰਦ ਪੈਟਰੌਲ ਪੰਪ ਨੂੰ ਤਾਲੇ ਲਗਾ ਕੇ ਲਾਪਤਾ ਹੋ ਗਿਆ ਸੀ| ਉਸ ਨੇ ਨਾ ਤਾਂ ਇੰਡੀਅਨ ਆਇਲ ਕੰਪਨੀ ਦੇ ਸੇਲਜ਼ ਮੈਨੇਜਰ ਨੂੰ ਤੇਲ ਦੇ ਪੈਸੇ ਜਮ੍ਹਾਂ ਕਰਵਾਏ ਅਤੇ ਨਾ ਹੀ ਉਸ ਨੇ ਵੇਚੇ ਹੋਏ ਪੈਟਰੋਲ ਦੇ ਪੈਸੇ ਬੈਂਕ ਵਿੱਚ ਜਮ੍ਹਾਂ ਕਰਵਾਏ, ਜਿਹੜੇ 29 ਲੱਖ ਰੁਪਏ ਤੋਂ ਜ਼ਿਆਦਾ ਬਣਦੇ ਸਨ|