ਪੱਤਰ ਪ੍ਰੇਰਕ
ਪਠਾਨਕੋਟ, 1 ਨਵੰਬਰ
ਇੱਥੇ ਕਾਲੀ ਮਾਤਾ ਮੰਦਰ ਵਿੱਚ ਅਰਜੁਨ ਅਖਾੜੇ ਵੱਲੋਂ ਕਰਵਾਏ ਗਏ ਕੁਸ਼ਤੀ ਮੁਕਾਬਲਿਆਂ ਵਿੱਚ ਮਾਲੀ ਦੀ ਕੁਸ਼ਤੀ ਦੀਨਾਨਗਰ ਦੇ ਪਹਿਲਵਾਨ ਸ਼ਮਸ਼ੇਰ ਨੇ ਰਾਜਸਥਾਨ ਦੇ ਪਹਿਲਵਾਨ ਗੁਰਪ੍ਰੀਤ ਨੂੰ ਹਰਾ ਕਰਕੇ ਆਪਣੇ ਨਾਂ ਕੀਤੀ। ਦੰਗਲ ਕਮੇਟੀ ਵੱਲੋਂ 51 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਨਾਲ ਜੇਤੂ ਪਹਿਲਵਾਨ ਸ਼ਮਸ਼ੇਰ ਨੂੰ ਸਨਮਾਨਤ ਕੀਤਾ ਗਿਆ। ਕੁਸ਼ਤੀ ਮੁਕਾਬਲਿਆਂ ਵਿੱਚ ਕਰੀਬ 100 ਪਹਿਲਵਾਨਾਂ ਨੇ ਹਿੱਸਾ ਲਿਆ। ਇਸ ਮੌਕੇ ਰਾਮਾ ਡਰਾਮਾਟਿਕ ਕਲੱਬ ਦੇ ਪ੍ਰਧਾਨ ਸ਼ੰਮੀ ਚੌਧਰੀ ਤੇ ਸਕੱਤਰ ਰੋਮੀ ਵਡੈਹਰਾ, ਸਾਬਕਾ ਮੰਤਰੀ ਮਾਸਟਰ ਮੋਹਨ ਲਾਲ, ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਰਾਕੇਸ਼ ਬਬਲੀ, ਡਿਪਟੀ ਮੇਅਰ ਅਜੇ ਕੁਮਾਰ ਅਤੇ ਟੂਰਿਜ਼ਮ ਕਾਰਪੋਰੇਸ਼ਨ ਦੇ ਚੇਅਰਮੈਨ ਵਿਭੂਤੀ ਸ਼ਰਮਾ ਨੇ ਹਾਜ਼ਰ ਹੋ ਕੇ ਪਹਿਲਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ। ਕੁਸ਼ਤੀਆਂ ਨੂੰ ਨੇਪਰੇ ਚਾੜ੍ਹਨ ਵਿੱਚ ਚੇਅਰਮੈਨ ਠਾਕੁਰ ਸ਼ਮਸ਼ੇਰ ਸਿੰਘ, ਪ੍ਰਧਾਨ ਕੇਵਲ ਪਹਿਲਵਾਨ, ਜਨਰਲ ਸਕੱਤਰ ਭਾਰਤ ਭੂਸ਼ਣ ਡੋਗਰਾ, ਦੀਪਕ ਭਨੋਟ, ਸੁੱਚਾ ਪਹਿਲਵਾਨ, ਸੁਰਿੰਦਰ ਠੇਕੇਦਾਰ ਨੇ ਯੋਗਦਾਨ ਪਾਇਆ।
ਸ਼ਹੀਦ ਰਣਜੀਤ ਸਿੰਘ ਔਲਖ ਦੀ ਯਾਦ ਵਿੱਚ ਛਿੰਝ ਮੇਲਾ ਤੇ ਕਬੱਡੀ ਕੱਪ
ਫਤਿਹਗੜ੍ਹ ਚੂੜੀਆਂ ( ਪੱਤਰ ਪ੍ਰੇਰਕ): ਪਿੰਡ ਅਵਾਣ ਵਿੱਚ ਸ਼ਹੀਦ ਰਣਜੀਤ ਸਿੰਘ ਔਲਖ ਦੀ ਯਾਦ ਵਿੱਚ ਕਰਵਾਏ ਤੀਸਰੇ ਕਬੱਡੀ ਕੱਪ ਤੇ ਛਿੰਝ ਮੇਲੇ ਵਿੱਚ ਪਨਸਪ ਦੇ ਚੇਅਰਮੈਨ ਬਲੀਬਰ ਸਿੰਘ ਪੰਨੂ ਸ਼ਾਮਲ ਹੋਏ। ਸ੍ਰੀ ਪੰਨੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੀਨੀਅਰ ਬਲਬੀਰ ਸਿੰਘ ਵਜ਼ੀਫਾ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਕੌਮੀ ਪੱਧਰ ਉਤੇ ਪੁਜੀਸ਼ਨਾਂ ਹਾਸਲ ਕਰਨ ਵਾਲਿਆਂ ਨੂੰ ਅੱਠ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣੇ ਸ਼ੁਰੂ ਕੀਤੇ ਗਏ ਹਨ। ਇਸ ਮੌਕੇ ਜੇਤੂ ਖਿਡਾਰੀਆਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਗੁਰਦੀਪ ਸਿੰਘ ਰੰਧਾਵਾ, ਲਵਪ੍ਰੀਤ ਸਿੰਘ,ਮਲਕੀਅਤ ਸਿੰਘ, ਗੁਰਮਖ ਸਿੰਘ, ਕਰਨਜੀਤ ਸਿੰਘ, ਰਾਮ ਸਿੰਘ, ਗੁਰਪ੍ਰੀਤ ਸਿੰਘ ਹਾਜ਼ਰ ਸਨ।