ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 28 ਮਈ
ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਝਰੋਲੀ ਬਾਂਗਰ ਵਾਸੀ ਮਦਨ ਲਾਲ ਰੋਜ਼ੀ ਰੋਟੀ ਦੇ ਲਈ ਵਿਦੇਸ਼ ਗਿਆ ਸੀ, ਪਿਛਲੇ 6 ਮਹੀਨ ਤੋਂ ਰਾਬਤੇ ਵਿੱਚ ਨਾ ਹੋਣ ਕਾਰਨ ਪਰਿਵਾਰ ਚਿੰਤਾ ਵਿੱਚ ਦਿਨ ਕੱਟ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿੰਦੂ ਰੇਖਾ ਨੇ ਦੱਸਿਆ ਕਿ ਉਸ ਦਾ ਪਤੀ ਮਦਨ ਨਾਲ ਕੁਝ ਸਾਲ ਪਹਿਲਾਂ ਵਿਦੇਸ਼ ਕੁਵੈਤ ਵਿੱਚ ਰੁਜ਼ਗਾਰ ਲਈ ਗਿਆ ਸੀ। ਜਿਥੇ ਉਹ ਪਿਛਲੇ 7 ਸਾਲ ਤੋਂ ਲਗਾਤਾਰ ਕੰਮ ਕਰਦਾ ਆ ਰਿਹਾ ਸੀ। ਉਹ ਹਰ ਰੋਜ਼ ਜਾਂ ਤਿੰਨ ਚਾਰ ਦਿਨਾਂ ਵਿੱਚ ਪਰਿਵਾਰ ਨਾਲ ਫੋਨ ਉੱਤੇ ਜਾਂ ਇੰਟਰਨੈੱਟ ਰਾਹੀਂ ਹਾਲਚਾਲ ਪੁੱਛਦਾ ਰਹਿੰਦਾ ਸੀ ਪਰ ਪਿਛਲੇ 1 ਨਵੰਬਰ ਨੂੰ ਉਸ ਦਾ ਆਖ਼ਰੀ ਫੋਨ ਉਨ੍ਹਾਂ ਨੂੰ ਆਇਆ ਸੀ ਪਰ ਉਸ ਤੋਂ ਬਾਅਦ ਬਿਨਾਂ ਕੋਈ ਜਾਣਕਾਰੀ ਦੇ ਮਦਨ ਲਾਲ ਦਾ ਰਾਬਤਾ ਉਨ੍ਹਾਂ ਨਾਲ ਟੁੱਟ ਗਿਆ ਹੈ। ਜਿਸ ਕਾਰਨ ਉਹ ਬਹੁਤ ਚਿੰਤਾ ਵਿੱਚ ਹੈ। ਬਿੰਦੂ ਰੇਖਾ ਨੇ ਦੱਸਿਆ ਕਿ ਉਸ ਦਾ 4 ਸਾਲ ਦਾ ਛੋਟਾ ਪੁੱਤਰ ਹੈ ਅਤੇ ਉਹ ਆਪਣੇ ਪਤੀ ਦੇ ਲਾਪਤਾ ਹੋਣ ਕਾਰਨ ਬਹੁਤ ਪ੍ਰੇਸ਼ਾਨ ਰਹਿ ਰਹੀ ਹੈ। ਬਿੰਦੂ ਰੇਖਾ ਨੇ ਦੱਸਿਆ ਕਿ ਉਸ ਵੱਲੋਂ ਵਿਦੇਸ਼ ਮੰਤਰੀ ਨੂੰ ਵੀ ਮਦਨ ਨਾਲ ਦਾ ਪਤਾ ਲਗਾਉਣ ਲਈ ਈ ਮੇਲ ਰਹੀਂ ਅਪੀਲ ਕੀਤੀ ਹੈ। ਉਸ ਨੇ ਵਿਦੇਸ਼ ਮੰਤਰਾਲੇ ਅੱਗੇ ਅਪੀਲ ਕੀਤੀ ਕਿ ਉਸ ਦੇ ਪਤੀ ਦੇ ਬਾਰੇ ਵਿੱਚ ਪਤਾ ਲਗਾ ਕਿ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਦੱਸਿਆ ਜਾਵੇ।