ਪੱਤਰ ਪ੍ਰੇਰਕ
ਧਾਰੀਵਾਲ, 22 ਫਰਵਰੀ
ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਵਿਅਕਤੀ ਇਕ ਫਾਈਨਾਂਸ ਕੰਪਨੀ ਦੇ ਫੀਲਡ ਅਫਸਰ ਕੋਲੋਂ 60 ਹਜ਼ਾਰ ਰੁਪਏ ਨਗਦੀ ਅਤੇ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ। ਥਾਣਾ ਧਾਰੀਵਾਲ ਦੀ ਪੁਲੀਸ ਨੇ ਤਿੰਨ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੀੜਤ ਅਭਿਸ਼ੇਕ ਸ਼ਰਮਾ ਪੁੱਤਰ ਗੋਤਮ ਸ਼ਰਮਾ ਵਾਸੀ ਸਰਸਵਤੀ ਨਗਰ ਬੋਦਲਾ (ਯੂਪੀ) ਹਾਲ ਵਾਸੀ ਗੋਲਡਨ ਐਵੀਨਿਉ ਕਲੋਨੀ ਗੁਰਦਾਸਪੁਰ ਨੇ ਥਾਣਾ ਧਾਰੀਵਾਲ ਦੀ ਪੁਲੀਸ ਨੂੰ ਦੱਸਿਆ ਕਿ ਉਹ ਭਾਰਤ ਫਾਈਨਾਂਸ ਕੰਪਨੀ ਗੁਰਦਾਸਪੁਰ ਵਿੱਚ ਫੀਲਡ ਅਫਸਰ ਦਾ ਕੰਮ ਕਰਦਾ ਹੈ। ਕੰਪਨੀ ਵਲੋਂ ਲੋਕਾਂ ਨੂੰ ਦਿੱਤੇ ਲੋਨ ਦੇ ਪੈਸਿਆਂ ਨੂੰ ਉਹ ਹਰ ਹਫਤੇ ਵੱਖ ਵੱਖ ਪਿੰਡਾਂ ਤੋਂ ਇਕੱਠੇ ਕਰਦਾ ਹੈ ਅਤੇ ਉਹ ਆਪਣੇ ਮੋਟਰਸਾਈਕਲ ’ਤੇ ਪਿੰਡ ਗੁਰਦਾਸ ਨੰਗਲ ਤੋਂ ਲਿੰਕ ਰੋਡ ਸੂਏ ਰਾਹੀਂ ਗੁਰਦਾਸਨੰਗਲ ਕਲੋਨੀ ਨੂੰ ਜਾ ਰਿਹਾ ਸੀ ਕਿ ਤਿੰਨ ਨੌਜਵਾਨ ਇੱਕ ਮੋਟਰਸਾਈਕਲ ’ਤੇ ਆਏ ਅਤੇ ਉਨ੍ਹਾਂ ਨੇ ਉਸ ਕੋਲੋਂ ਬੈਗ ਖੋਹ ਲਿਆ ਜਿਸ ਵਿੱਚ 60 ਹਜ਼ਾਰ ਰੁਪਏ ਅਤੇ ਕੁਝ ਜ਼ਰੂਰੀ ਦਸਤਾਵੇਜ਼ ਸਨ ਅਤੇ ਜਾਂਦੇ ਸਮੇਂ ਉਸ ਦਾ ਦਾ ਮੋਬਾਹਂਲ ਫੋਨ ਵੀ ਖੋਹ ਕੇ ਫਰਾਰ ਗਏ। ਪੁਲੀਸ ਨੇ ਅਭਿਸ਼ੇਕ ਸ਼ਰਮਾ ਦੇ ਬਿਆਨਾਂ ਅਨੁਸਾਰ ਤਿੰਨ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।