ਭਗਵਾਨ ਦਾਸ ਸੰਦਲ
ਦਸੂਹਾ, 12 ਜਨਵਰੀ
ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਵਿਮੈੱਨ ਵਿੱਚ ਲੋਹੜੀ ਉਤਸ਼ਾਹ ਨਾਲ ਮਨਾਈ ਗਈ। ਇਸ ਸਬੰਧੀ ਕਾਲਜ ਕੈਂਪਸ ’ਚ ਕਰਵਾਏ ਸਮਾਰੋਹ ਦੌਰਾਨ ਜੀਟੀਬੀ ਐਜੂਕੇਸ਼ਨਲ ਟਰੱਸਟ ਅਧੀਨ ਸੰਚਾਲਿਤ ਚਾਰੇ ਵਿੱਦਿਅਕ ਸੰਸਥਾਵਾਂ ਦੇ ਪ੍ਰਿੰਸੀਪਲਾਂ, ਟੀਚਿੰਗ ਤੇ ਨਾਨ ਟੀਚਿੰਗ ਸਟਾਫ ਦੇ ਸਹਿਯੋਗ ਨਾਲ ਲੋਹੜੀ ਦੀਆਂ ਰਸਮਾਂ ਨਿਭਾਈਆਂ ਗਈਆਂ। ਇਸ ਮੌਕੇ ਲੋਹੜੀ ਦੇ ਗੀਤ, ਟੱਪੇ, ਬੋਲੀਆਂ ਅਤੇ ਗਿੱਧੇ ਦੀ ਪੇਸ਼ਕਾਰੀ ਨੇ ਸਮਾਰੋਹ ਨੂੰ ਰਵਾਇਤੀ ਰੰਗ ਵਿੱਚ ਰੰਗਿਆ। ਪ੍ਰਿੰਸੀਪਲ ਘੁੰਮਣ ਨੇ ਮਹਿਮਾਨਾਂ ਨੂੰ ਲੋਹੜੀ ਦੀ ਵਧਾਈ ਦਿੱਤੀ।
ਫਗਵਾੜਾ (ਪੱਤਰ ਪ੍ਰੇਰਕ): ਇੱਥੋਂ ਦੇ ਰਾਮਗੜ੍ਹੀਆ ਕਾਲਜ ਆਫ਼ ਐਜੂਕੇਸ਼ਨ ਵਿੱਚ ਲੋਹੜੀ ਧੂਮ ਧਾਮ ਨਾਲ ਮਨਾਈ ਗਈ। ਇਸ ਮੌਕੇ ਧੂੰਣੀ ਬਾਲ ਕੇ ਸਟਾਫ਼ ਤੇ ਬੱਚਿਆਂ ਨੂੰ ਮੂੰਗਫ਼ਲੀ ਤੇ ਮਿਠਾਈਆਂ ਦਿੱਤੀਆਂ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਚੇਅਰਪਰਸਨ ਮਨਪ੍ਰੀਤ ਕੌਰ ਭੋਗਲ, ਕਾਲਜ ਪ੍ਰਿੰਸੀਪਲ ਡਾ. ਸੁਰਿੰਦਰਜੀਤ ਕੌਰ ਨੇ ਲੋਹੜੀ ਦੀ ਵਧਾਈ ਦਿੱਤੀ
ਤਰਨ ਤਾਰਨ (ਪੱਤਰ ਪ੍ਰੇਰਕ): ਮਮਤਾ ਨਿਕੇਤਨ ਸਕੂਲ ਦੇ ਵਿਦਿਆਰਥੀਆਂ ਨੇ ਅੱਜ ਸਕੂਲ ਵਲੋਂ ਜਾਰੀ ਹਦਾਇਤਾਂ ਅਨੁਸਾਰ ਆਪਣੇ ਘਰਾਂ ਅੰਦਰ ਰਹਿ ਕੇ ਆਨਲਾਈਨ ਲੋਹੜੀ ਮਨਾਈ। ਪ੍ਰਿੰਸੀਪਲ ਗੁਰਚਰਨ ਕੌਰ ਨੇ ਦੱਸਿਆ ਕਿ ਇਸ ਸਬੰਧੀ ਪ੍ਰਬੰਧਾਂ ਵਿੱਚ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ|