ਮੰਡ ਵਿੱਚੋਂ ਭਾਰੀ ਮਾਤਰਾ ’ਚ ਲਾਹਣ ਤੇ ਨਾਜਾਇਜ਼ ਸ਼ਰਾਬ ਬਰਾਮਦ

ਮੰਡ ਵਿੱਚੋਂ ਭਾਰੀ ਮਾਤਰਾ ’ਚ ਲਾਹਣ ਤੇ ਨਾਜਾਇਜ਼ ਸ਼ਰਾਬ ਬਰਾਮਦ

ਮੰਡ ਖੇਤਰ ਅੰਦਰੋਂ ਡਰੰਮਾਂ ਸਮੇਤ ਬਰਾਮਦ ਕੀਤੀ ਲਾਹਣ ਅਤੇ ਨਾਜਾਇਜ਼ ਸ਼ਰਾਬ ਨਾਲ ਅਧਿਕਾਰੀ|

ਗੁਰਬਖ਼ਸ਼ਪੁਰੀ
ਤਰਨ ਤਾਰਨ, 12 ਜੁਲਾਈ

ਪੰਜਾਬ ਸਰਕਾਰ ਵਲੋਂ ਨਜਾਇਜ਼ ਸ਼ਰਾਬ ਦੇ ਧੰਦੇ ਖਿਲਾਫ਼ ਸਖਤ ਕਾਰਵਾਈ ਕਰਨ ਦੀਆਂ ਦਿੱਤੀਆਂ ਹਦਾਇਤਾਂ ’ਤੇ ਅਮਲ ਕਰਦਿਆਂ ਅੱਜ ਤਰਨ ਤਾਰਨ ਅਤੇ ਫਿਰੋਜ਼ਪੁਰ ਦੋ ਜ਼ਿਲ੍ਹਿਆਂ ਦੇ ਆਬਕਾਰੀ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਸਾਂਝੀ ਅਗਵਾਈ ਵਿੱਚ ਹਰੀਕੇ ਪੱਤਣ ਦੇ ਮੰਡ ਖੇਤਰ ਅੰਦਰ ਟੀਮਾਂ ਵਲੋਂ ਛਾਪਾ ਮਾਰ ਕੇ ਭਾਰੀ ਮਾਤਰਾ ਵਿੱਚ ਲਾਹਣ ਅਤੇ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ|

 ਇਕੱਤਰ ਜਾਣਕਾਰੀ ਅਨੁਸਾਰ ਛਾਪਾ ਮਾਰਨ ਵਾਲੀ ਟੀਮ ਵਿੱਚ ਤਰਨ ਤਾਰਨ ਤੋਂ ਆਬਕਾਰੀ ਅਧਿਕਾਰੀ ਮਧੁਰ ਭਾਟੀਆ, ਫਿਰੋਜ਼ਪੁਰ ਦੇ ਅਧਿਕਾਰੀ ਕਰਮਬੀਰ ਸਿੰਘ, ਆਬਕਾਰੀ ਇੰਸਪੈਕਟਰਾਂ ਅਮਨਬੀਰ ਸਿੰਘ, ਪੁਖਰਾਜ, ਗੁਰਬਖਸ਼ ਸਿੰਘ, ਪਰਭਜੋਤ ਸਿੰਘ ਆਦਿ ਨੇ ਟੀਮਾਂ ਦੀ ਅਗਵਾਈ ਕੀਤੀ|ਮਧੁਰ ਭਾਟੀਆ ਨੇ ਦੱਸਿਆ ਕਿ ਮੌਕੇ ਬਾਰੇ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮਾਂ ਦੇ ਦਰਿਆ ਬਿਆਸ ਅੰਦਰ ਸੁਰੱਖਿਅਤ ਠਿਕਾਣਿਆਂ ਤੱਕ ਜਾਣ ਲਈ ਬੇੜੀਆਂ ਦੀ ਵਰਤੋਂ ਕੀਤੀ ਗਈ ਤੇ ਮੌਕੇ ’ਤੇ18 ਡਰੰਮਾਂ ਵਿੱਚ ਪਾ ਕੇ ਰੱਖੀ ਗਈ 2.5 ਲੱਖ ਕਿਲੋਗਰਾਮ ਲਾਹਣ ਫੜੀ ਤੇ ਊਸ ਨੂੰ ਉਥੇ ਹੀ ਨਸ਼ਟ ਕਰ ਦਿੱਤਾ ਗਿਆ| ਇਸ ਦੇ ਨਾਲ ਹੀ ਵਿਭਾਗ ਦੀਆਂ ਟੀਮਾਂ ਨੇ 1600 ਬੋਤਲਾਂ ਨਜਾਇਜ਼ ਸ਼ਰਾਬ ਵੀ ਫੜੀ ਹੈ| ਇਸ ਸਬੰਧੀ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਦੇ ਪੱਤਰ ’ਤੇ ਹਰੀਕੇ ਥਾਣਾ ਦੀ ਪੁਲੀਸ ਨੇ ਆਬਕਾਰੀ ਐਕਟ ਦੀ ਧਾਰਾ 61,1,14 ਇਕ ਕੇਸ ਦਰਜ ਕੀਤਾ ਹੈ| 

ਨਸ਼ੀਲੀਆਂ ਗੋਲੀਆਂ ਤੇ ਲਾਹਣ ਬਰਾਮਦ 

ਤਰਨ ਤਾਰਨ(ਪੱਤਰ ਪ੍ਰੇਰਕ) ਝਬਾਲ ਪੁਲੀਸ ਨੇ ਇਲਾਕੇ ਦੇ ਪਿੰਡ ਗੱਗੋਬੁਆ ਦੇ ਵਾਸੀ ਨਛੱਤਰ ਸਿੰਘ ਨੂੰ ਜਗਤਪੁਰ ਪਿੰਡ ਤੋਂ ਕਾਬੂ ਕਰਕੇ ਉਸ ਕੋਲੋਂ ਨਸ਼ਾ ਕਰਨ ਲਈ ਵਰਤੀਆਂ ਜਾਂਦੀਆਂ ਕਲੋਵੀਡੋਲ 10 ਐਸਆਰ ਦੀਆਂ 120 ਗੋਲੀਆਂ ਬਰਾਮਦ ਕੀਤੀਆਂ ਹਨ| ਇਸ ਸਬੰਧੀ ਐਨਡੀਪੀਐਸ ਐਕਟ ਦੀ ਦਫ਼ਾ 22, 61, 85 ਅਧੀਨ ਇਕ ਕੇਸ ਦਰਜ ਕੀਤਾ ਹੈ| ਇਕ ਹੋਰ ਸਮਾਚਾਰ ਅਨੁਸਾਰ ਸਰਾਏ ਅਮਾਨਤ ਖਾਂ ਦੀ ਪੁਲੀਸ ਨੇ ਇਲਾਕੇ ਦੇ ਪਿੰਡ ਨੌਸ਼ਹਿਰਾ ਢਾਲਾ ਦੇ ਵਾਸੀ ਸੁਖਦੇਵ ਸਿੰਘ ਦੇ ਘਰੋਂ 40 ਕਿਲੋਗਰਾਮ ਲਾਹਨ ਬਰਾਮਦ ਕੀਤੀ ਹੈ ਇਸ ਸਬੰਧੀ ਆਬਕਾਰੀ ਐਕਟ ਦੀ ਦਫ਼ਾ 61, 1, 14 ਅਧੀਨ ਇਕ ਕੇਸ ਦਰਜ ਕੀਤਾ ਹੈ|  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All