ਗੁਰਬਖਸ਼ਪੁਰੀ
ਤਰਨ ਤਾਰਨ, 13 ਦਸੰਬਰ
ਆਬਕਾਰੀ ਵਿਭਾਗ ਵੱਲੋਂ ਅੱਜ ਮੰਡ ਖੇਤਰ ਦੇ ਕਿੜੀਆਂ ਅਤੇ ਮਰੜ ਪਿੰਡਾਂ ਵਿੱਚ ਮਾਰੇ ਛਾਪੇ ਦੌਰਾਨ ਲਗਭਗ 1,12,000 ਕਿਲੋ ਲਾਹਣ ਅਤੇ 180 ਲਿਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ| ਇਹ ਨਾਜਾਇਜ਼ ਸਮੱਗਰੀ ਉਜਾੜ ਥਾਂ ਤੋਂ ਮਿਲਣ ਕਾਰਨ ਇਸ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ| ਆਬਕਾਰੀ ਅਧਿਕਾਰੀ ਨਵਜੋਤ ਭਾਰਤੀ ਨੇ ਦੱਸਿਆ ਕਿ ਇਸ ਸਬੰਧੀ ਤਰਨ ਤਾਰਨ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ 60 ਦੇ ਕਰੀਬ ਮੁਲਾਜ਼ਮਾਂ ਵੱਲੋਂ ਵੱਖ-ਵੱਖ ਥਾਵਾਂ ਦੀ ਤਲਾਸ਼ੀ ਲਈ ਗਈ| ਇਹ ਲਾਹਨ ਅਤੇ ਨਾਜਾਇਜ਼ ਸ਼ਰਾਬ ਨਾਲ ਭਰੀਆਂ 35 ਤਰਪਾਲਾਂ ਮਿਲੀਆਂ| ਇਸ ਤੋਂ ਇਲਾਵਾ ਮੁਲਾਜ਼ਮਾਂ ਨੂੰ ਚਾਰ ਡਰੰਮ ਵੀ ਮਿਲੇ|