ਪੱਤਰ ਪ੍ਰੇਰਕ
ਧਾਰੀਵਾਲ, 15 ਅਕਤੂਬਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ ਬਲਾਕ ਧਾਰੀਵਾਲ ਦੇ ਪਿੰਡ ਸੁਜਾਨਪੁਰ ਵਿੱਚ ਜ਼ੋਨ ਪੁਲ ਸਠਿਆਲੀ ਦੀ ਕੋਰ ਕਮੇਟੀ ਦੇ ਆਗੂ ਅਮਰੀਕ ਸਿੰਘ ਤੇ ਦਵਿੰਦਰ ਸਿੰਘ ਲਾਡੀ ਲੋਧੀਪੁਰ ਦੀ ਸਾਂਝੀ ਅਗਵਾਈ ਵਿੱਚ ਹੋਈ। ਮੀਟਿੰਗ ’ਚ ਜਥੇਬੰਦੀ ਦੇ ਜ਼ੋਨ ਪ੍ਰਧਾਨ ਗੁਰਮੁੱਖ ਸਿੰਘ ਖਾਨਮਲੱਕ, ਪ੍ਰੈੱਸ ਸਕੱਤਰ ਹਰਚਰਨ ਸਿੰਘ ਧਾਰੀਵਾਲ ਕਲਾਂ ਤੇ ਸਤਨਾਮ ਸਿੰਘ ਖਾਨਮਲੱਕ ਨੇ ਸ਼ਿਰਕਤ ਕੀਤੀ। ਆਗੂਆਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਵਿਧਾਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਆਪਣੇ ਹੱਕ ਲੈਣ ਲਈ ਜਥੇਬੰਧਕ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਜਥੇਬੰਦੀ ਦੀ ਪਿੰਡ ਸੁਜਾਨਪੁਰ ਇਕਾਈ ਦਾ ਗਠਨ ਕੀਤਾ, ਜਿਸ ’ਚ ਸਰਬਸੰਮਤੀ ਨਾਲ ਨਰਿੰਦਰ ਸਿੰਘ ਪ੍ਰਧਾਨ, ਅਜੈਬ ਸਿੰਘ ਸਕੱਤਰ, ਦਲਜੀਤ ਸਿੰਘ ਸਕੱਤਰ, ਜਗਪ੍ਰੀਤ ਸਿੰਘ ਪ੍ਰੈੱਸ ਸਕੱਤਰ, ਜਗਤਾਰ ਸਿੰਘ ਜਥੇਬੰਧਕ ਸਕੱਤਰ, ਸੁਰਿੰਦਰਪਾਲ ਸਿੰਘ ਪ੍ਰਚਾਰ ਸਕੱਤਰ, ਲਖਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਚੈਂਚਲ ਸਿੰਘ ਮੀਤ ਪ੍ਰਧਾਨ, ਨੱਥਾ ਸਿੰਘ ਸਹਾਇਕ ਸਕੱਤਰ, ਹਰਪਿੰਦਰ ਸਿੰਘ ਸਹਾਇਕ ਖਜ਼ਾਨਚੀ, ਤਿੱਲਕ ਰਾਜ ਸਹਾਇਕ ਪ੍ਰੈੱਸ ਸਕੱਤਰ ਆਦਿ ਚੁਣੇ ਗਏ।