ਤਰਨ ਤਾਰਨ: ਪਾਵਰਕੌਮ ਦੇ ਸੇਵਾਮੁਕਤ ਮੁਲਾਜ਼ਮਾਂ ਦੀ ਜਥੇਬੰਦੀ ਪੈਨਸ਼ਨਰਜ਼ ਐਸੋਸੀਏਸ਼ਨ ਦੀ ਸਥਾਨਕ ਸਰਕਲ ਇਕਾਈ ਦੀ ਅੱਜ ਇਥੇ ਇਕ ਮੀਟਿੰਗ ਹੋਈ। ਮੀਟਿੰਗ ਵਿੱਚ ਜਥੇਬੰਦੀ ਨੇ ਰਿਟਾਇਰਡ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਵਿਚਾਰਾਂ ਕੀਤੀਆਂ ਅਤੇ ਜਥੇਬੰਦੀ ਦੇ ਸਰਕਲ ਅਹੁਦੇਦਾਰਾਂ ਦੀ ਚੋਣ ਵੀ ਕੀਤੀ ਗਈ| ਜਥੇਬੰਦੀ ਦੇ ਆਗੂ ਹਰਭਜਨ ਸਿੰਘ ਬੁਟਾਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੂਬਾ ਸੀਨੀਅਰ ਮੀਤ ਪ੍ਰਧਾਨ ਸਵਿਦਰਪਾਲ ਸਿੰਘ ਮੋਲੋਵਾਲੀ ਨੇ ਸੰਬੋਧਨ ਕਰਦਿਆਂ ਵਰਕਰਾਂ ਨੂੰ ਫੁੱਟ ਪਾਉ ਅਨਸਰਾਂ ਦੀਆਂ ਚਾਲਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ| ਇਸ ਮੌਕੇ ਜਥੇਬੰਦੀ ਦੀ ਸਰਕਲ ਇਕਾਈ ਲਈ ਕਰਮ ਸਿੰਘ ਪੰਡੋਰੀ ਨੂੰ ਪ੍ਰਧਾਨ, ਨਰਿੰਦਰ ਸਿੰਘ ਸੰਘਾ ਨੂੰ ਸੀਨੀਅਰ ਮੀਤ ਪ੍ਰਧਾਨ, ਜੋਗਿੰਦਰ ਸਿੰਘ ਬਾਗੜੀਆਂ ਨੂੰ ਮੀਤ ਪ੍ਰਧਾਨ, ਕੁਲਵੰਤ ਸਿੰਘ ਮੱਲੀ ਨੂੰ ਸਕੱਤਰ, ਲਖਪਾਲ ਸਿੰਘ ਕਸੇਲ ਨੂੰ ਵਿੱਤ ਸਕੱਤਰ, ਅਜੀਤ ਸਿੰਘ ਤੇ ਗੁਰਮੀਤ ਸਿੰਘ ਜਥੇਬੰਦਕ ਸਕੱਤਰ ਚੁਣਿਆ ਗਿਆ| ਇਕਾਈ ਦੇ ਆਗੂਆਂ ਨੇ 12 ਅਗਸਤ ਨੂੰ ਅੰਮ੍ਰਿਤਸਰ ਵਿੱਚ ਕੀਤੀ ਜਾਣ ਵਾਲੀ ਬਾਰਡਰ ਜ਼ੋਨ ਦੀ ਕਨਵੈਨਸ਼ਨ ਵਿੱਚ ਵਰਕਰਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ| -ਪੱਤਰ ਪ੍ਰੇਰਕ