ਸ੍ਰੀ ਗੋਇੰਦਵਾਲ ਸਾਹਿਬ: ਕਾਰਸੇਵਾ ਖਡੂਰ ਸਾਹਿਬ ਸੰਪਰਦਾਇ ਵੱਲੋਂ ਬਾਬਾ ਸੇਵਾ ਸਿੰਘ ਦੀ ਰਹਿਨੁਮਾਈ ਹੇਠ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 550 ਮਿਨੀ ਜੰਗਲ ਲਗਾਉਣ ਦੀ ਮੁਹਿੰਮ ਤਹਿਤ ਅੱਜ ਇੱਥੇ ਗੁਰਦੇਵ ਸਿੰਘ ਦੀ 15 ਮਰਲੇ ਜ਼ਮੀਨ ਵਿੱਚ ਕਾਰਸੇਵਾ ਖਡੂਰ ਸਾਹਿਬ ਦੇ ਸੇਵਾਦਾਰਾਂ ਵੱਲੋ ਅੱਸੀਵਾਂ ਜੰਗਲ ਲਗਾਇਆ ਗਿਆ। ਜਥੇਦਾਰ ਭਾਈ ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਜੰਗਲ ਵਿੱਚ 51 ਤਰ੍ਹਾਂ ਦੇ ਵੱਖ ਵੱਖ ਫਲਦਾਰ, ਛਾਂਦਾਰ ਅਤੇ ਦਵਾਈਆਂ ਵਿੱਚ ਵਰਤੋਂ ਆਉਣ ਵਾਲੇ 170 ਬੂਟੇ ਲਗਾਏ ਗਏ ਹਨ। ਇਸ ਮੌਕੇ ਖੇਤੀਬਾੜੀ ਵਿਭਾਗ ਦੇ ਮੁਲਾਜ਼ਮ ਯਾਦਵਿੰਦਰ ਸਿੰਘ, ਫੂਲਾ ਸਿੰਘ, ਸਵਰਨ ਸਿੰਘ, ਅਨਮੋਲਦੀਪ ਸਿੰਘ, ਬਲਰਾਜ ਸਿੰਘ, ਫਤਿਹਜੰਗ ਸਿੰਘ ਨੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬਾਬਾ ਸੇਵਾ ਸਿੰਘ ਦੀ ਵੱਲੋ ਵਾਤਾਵਰਣ ਦੀ ਸ਼ੁੱਧਤਾ ਲਈ ਪੰਜ ਵੱਖ-ਵੱਖ ਰਾਜਾਂ ਵਿੱਚ ਪੰਜ ਲੱਖ ਤੋਂ ਵਧੇਰੇ ਦਰੱਖਤ ਲਗਾਏ ਗਏ ਹਨ। -ਪੱਤਰ ਪ੍ਰੇਰਕ