ਐੱਨਪੀ ਧਵਨ
ਪਠਾਨਕੋਟ, 21 ਜੁਲਾਈ
ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਘੋਸ਼ਿਤ ਕੀਤੇ ਗਏ 12ਵੀਂ ਦੇ ਨਤੀਜੇ ਵਿੱਚ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਚੱਕ ਨਾਰਾਇਣੀ ਦੀ ਰਹਿਣ ਵਾਲੀ ਵਿਦਿਆਰਥਣ ਕਨਿਕਾ ਸ਼ਰਮਾ ਨੇ ਆਰਟਸ ਗਰੁੱਪ ਵਿੱਚੋਂ 450 ਵਿੱਚੋਂ 447 ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।ਕਨਿਕਾ ਸ਼ਰਮਾ ਨੇ ਦੱਸਿਆ ਕਿ ਉਸ ਦੀ ਪ੍ਰਾਪਤੀ ਦਾ ਸਿਹਰਾ ਸਕੂਲ ਅਧਿਆਪਕਾਂ ਅਤੇ ਉਸ ਦੇ ਮਾਪਿਆਂ ਨੂੰ ਜਾਂਦਾ ਹੈ। ਇਸ ਹੋਣਹਾਰ ਵਿਦਿਆਰਥਣ ਦੇ ਪਿਤਾ ਪ੍ਰਾਈਵੇਟ ਨੌਕਰੀ ਕਰਦੇ ਹਨ ਅਤੇ ਮਾਤਾ ਘਰੇਲੂ ਔਰਤ ਹੈ। ਉਹ ਆਪਣੀ ਪੜਾਈ ਪੂਰੀ ਕਰਕੇ ਆਈਏਐਸ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਿਆਲਾ ਦੀ ਪ੍ਰਿੰਸੀਪਲ ਕਮਲਜੀਤ ਰੰਧਾਵਾ ਨੇ ਕਨਿਕਾ ਸ਼ਰਮਾ ਨੂੰ ਵਧਾਈ ਦਿੱਤੀ ਹੈ।ਇੱਕ ਦਰਮਿਆਨੇ ਪਰਿਵਾਰ ਦੀ ਬੱਚੀ ਵੱਲੋਂ