ਪੱਤਰ ਪ੍ਰੇਰਕ
ਜੈਂਤੀਪੁਰ, 7 ਜੂਨ
ਇਥੇ ਲਾਇਨਜ਼ ਹਾਕੀ ਕਲੱਬ ਪਿੰਡ ਕਾਦਰਾਂਬਾਦ ਖੁਰਦ ਵੱਲੋਂ ਕਲੱਬ ਦੇ ਪ੍ਰਧਾਨ ਕੁਲਵਿੰਦਰ ਸਿੰਘ ਅਤੇ ਹਾਕੀ ਖੇਡ ਪ੍ਰਮੋਟਰ ਮਾਸਟਰ ਸਵਿੰਦਰ ਸਿੰਘ ਦੀ ਅਗਵਾਈ ਹੇਠ ਪਹਿਲੀ ਹਾਕੀ ਲੀਗ ਕਾਰਵਾਈ ਗਈ। ਇਸ ਵਿੱਚ ਪਿੰਡ ਕੋਟਲੀ ਮੱਲੀਆਂ, ਸੇਖਪੁਰ, ਕਾਦਰਾਬਾਦ ਕਲਾਂ ਅਤੇ ਕਾਦਰਾਬਾਦ ਖੁਰਦ ਹਾਕੀ ਕਲੱਬਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਇਸ ਮੌਕੇ ਫਾਈਨਲ ਮੈਚ ਪਿੰਡ ਕਾਦਰਾਬਾਦ ਕਲਾਂ ਅਤੇ ਕਾਦਰਾਬਾਦ ਖੁਰਦ ਦੀਆਂ ਟੀਮਾਂ ਵਿਚਕਾਰ ਹੋਇਆ। ਇਸ ਮੌਕੇ 0 ਦੇ ਮੁਕਾਬਲੇ 3 ਗੋਲ ਕਰ ਕੇ ਪਿੰਡ ਕਾਦਰਾਬਾਦ ਖੁਰਦ ਦੀ ਟੀਮ ਨੇ ਕਾਦਰਾਬਾਦ ਕਲਾਂ ਦੀ ਟੀਮ ਨੂੰ ਹਰਾ ਕੇ ਇਸ ਹਾਕੀ ਲੀਗ ਦਾ ਫਾਈਨਲ ਮੈਚ ਜਿੱਤਿਆ। ਇਸ ਮੌਕੇ ਅੰਡਰ 14 ਲੜਕੀਆਂ ਦਾ ਸ਼ੋਅ ਮੈਚ ਵੀ ਕਰਵਾਇਆ ਗਿਆ, ਜਿਸ ਵਿੱਚ 1 ਦੇ ਮੁਕਾਬਲੇ 2 ਗੋਲ ਕਰਕੇ ਹੋਲੀਵੁੱਡ ਸਕੂਲ ਹਰਦੋਝੰਡੇ ਦੀ ਟੀਮ ਨੇ ਕਾਦਰਾਬਾਦ ਖੁਰਦ ਦੀ ਟੀਮ ਨੂੰ ਹਰਾਇਆ। ਇਸ ਮੌਕੇ ਪਹਿਲੇ, ਦੂਜੇ, ਤੀਜੇ ਅਤੇ ਚੌਥੇ ਸਥਾਨ ’ਤੇ ਆਉਣ ਵਾਲੀ ਹਰ ਟੀਮ ਨੂੰ ਨਗਦ ਇਨਾਮ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।