ਜੰਡਿਆਲਾ ਗੁਰੂ ਦੇ ਡੀਐੱਸਪੀ ਤੇ ਪਤਨੀ ਨੂੰ ਕਰੋਨਾ

ਐੱਸਐੱਚਓ ਸਮੇਤ 20 ਮੁਲਾਜ਼ਮ ਇਕਾਂਤਵਾਸ

ਜੰਡਿਆਲਾ ਗੁਰੂ ਦੇ ਡੀਐੱਸਪੀ ਤੇ ਪਤਨੀ ਨੂੰ ਕਰੋਨਾ

ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 5 ਜੁਲਾਈ

ਇਥੋਂ ਦੇ ਡੀਐੱਸਪੀ ਮਨਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਕਰੋਨਾ ਪਾਜ਼ੇਟਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਘਰ ਵਿੱਚ ਇਕਾਂਤਵਾਸ ਕਰ ਦਿੱਤਾ ਗਿਆ ਹੈ। ਡੀਐੱਸਪੀ ਮਨਜੀਤ ਸਿੰਘ ਬੀਤੇ ਦਿਨੀਂ ਦਿੱਲੀ ਜਾ ਕੇ ਆਏ ਸਨ ਅਤੇ ਹੁਣ ਉਨ੍ਹਾਂ ਨੂੰ ਕਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਐੱਸਐੱਸਪੀ ਦਿਹਾਤੀ ਵਿਕਰਮਜੀਤ ਦੁੱਗਲ ਨੇ ਕਿਹਾ ਡੀਐੱਸਪੀ ਨੂੰ ਉਨ੍ਹਾਂ ਦੇ ਆਪਣੇ ਘਰ ਵਿੱਚ ਹੀ ਇਕਾਂਤਵਾਸ ਕਰ ਦਿੱੱਤਾ ਗਿਆ ਹੈ। ਡੀਐੱਸਪੀ ਦੇ ਕਰੋਨਾ ਪਾਜ਼ਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ ਸਟਾਫ ਦੇ ਗਿਆਰਾਂ ਮੈਂਬਰ ਅਤੇ ਥਾਣਾ ਜਡਿਆਲਾ ਗੁਰੂ ਦੇ 24 ਮੁਲਾਜ਼ਮਾਂ ਦੇ ਸਰਕਾਰੀ ਹਸਪਤਾਲ ਮਾਨਾਂਵਾਲਾ ਦੇ ਸੈਂਪਲ ਦਿੱਤੇ ਗਏ ਹਨ ਅਤੇ ਕੱਲ੍ਹ ਤੱਕ ਇਨ੍ਹਾਂ ਸਭ ਦੀ ਰਿਪੋਰਟ ਵੀ ਆ ਜਾਏਗੀ। ਥਾਣਾ ਜੰਡਿਆਲਾ ਗੁਰੂ ਅਤੇ ਡੀਐੱਸਪੀ ਦਫ਼ਤਰ ਦੇ 20 ਪੁਲੀਸ ਅਧਿਕਾਰੀ ਇਕਾਂਤਵਾਸ ਕੀਤੇ ਗਏ ਹਨ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All