ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 3 ਮਈ
ਅੱਗ ਸੁਰੱਖਿਆ ਦੇ ਬੁਨਿਆਦੀ ਢਾਂਚੇ ਨੂੰ ਇਲਾਕੇ ਵਿੱਚ ਵਧੇਰੇ ਮਜ਼ਬੂਤ ਬਣਾਉਣ ਲਈ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਜੰਡਿਆਲਾ ਗੁਰੂ ਵਿਖੇ ਸਥਾਪਿਤ ਕੀਤੇ ਫਾਇਰ ਸਟੇਸ਼ਨ ਨੂੰ ਅੱਗ ਬੁਝਾਉਣ ਵਾਲੇ 2 ਨਵੇਂ ਮਲਟੀਪਰਪਜ਼ ਫਾਇਰ ਟੈਂਡਰ ਸਮਰਪਿਤ ਕੀਤੇ। ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਕਿਹਾ ਇਹ ਅੱਗ ਬੁਝਾਊ ਗੱਡੀਆਂ ਅੱਗ ਲੱਗਣ ਦੀਆਂ ਅਕਸਰ ਵਾਪਰਨ ਵਾਲੀਆਂ ਘਟਨਾਵਾਂ ਤੋਂ ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਸਹਾਈ ਸਿੱਧ ਹੋਣਗੀਆਂ। ਇਸ ਮੌਕੇ ਪ੍ਰਧਾਨ ਸਰਬਜੀਤ ਸਿੰਘ ਡਿੰਪੀ, ਨਰੇਸ਼ ਪਾਠਕ, ਸੁਨੈਨਾ ਰੰਧਾਵਾ, ਸੂਬੇਦਾਰ ਸ਼ਨਾਖ਼ਤ ਸਿੰਘ, ਨਗਰ ਕੌਂਸਲ ਜੰਡਿਆਲਾ ਗੁਰੂ ਦੇ ਪ੍ਰਧਾਨ ਸੰਜੀਵ ਕੁਮਾਰ ਲਵਲੀ, ਕਾਰਜਸਾਧਕ ਅਫਸਰ ਜੰਡਿਆਲਾ ਗੁਰੂ ਜਗਤਾਰ ਸਿੰਘ, ਫਾਇਰ ਅਫ਼ਸਰ ਵਰਿੰਦਰਜੀਤ ਸਿੰਘ, ਵੰਦਨਾ ਡੋਗਰਾ ਮੌਜੂਦ ਸਨ।