ਪੱਤਰ ਪ੍ਰੇਰਕ
ਰਈਆ, 7 ਮਾਰਚ
ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ‘ਮਹਿਲਾ ਦਿਵਸ-2021 ਸਾਲ-ਕਿਸਾਨੀ ਅੰਦੋਲਨ ਦੇ ਨਾਲ’ ਤਹਿਤ ਇਕ ਸਾਹਿਤਕ ਸਮਾਗਮ ਅਨੈਕਸੀ ਹਾਲ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ। ਇਸ ਮੌਕੇ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਡਾ. ਤੇਜਿੰਦਰ ਕੌਰ (ਮੁਖੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜਨਲ ਸੈਂਟਰ ਜਲੰਧਰ), ਵਿਦਵਾਨ ਸਮੀਖਿਆਕਾਰ ਡਾ. ਇੰਦਰਾ ਵਿਰਕ (ਐਸੋਸੀਏਟ ਪ੍ਰੋਫੈਸਰ), ਪ੍ਰਿੰਸੀਪਲ ਕੇਵਲ ਸ਼ਰਮਾ (ਨੈਸ਼ਨਲ ਮਾਡਲ ਸਕੂਲ), ਸੁਖਵੰਤ ਕੌਰ ਵਸੀ ਪ੍ਰਧਾਨ ਮਹਿਲਾ ਵਿੰਗ, ਸੁਖਵਿੰਦਰ ਕੌਰ ਟੌਂਗ, ਪ੍ਰਿੰਸੀਪਲ ਰਣਜੀਤ ਕੌਰ, ਹਰਪ੍ਰੀਤ ਕੌਰ ਬੀ.ਈ.ਈ., ਕਿਸਾਨ ਆਗੂ ਕਸ਼ਮੀਰ ਕੌਰ ਚੀਮਾ ਬਾਠ ਆਦਿ ਸ਼ਾਮਲ ਹੋਏ। ਮੰਚ ਸੰਚਾਲਨ ਨਿਭਾ ਰਹੇ ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਸਮੁੱਚੇ ਸਮਾਗਮ ਨੂੰ ਤਰਤੀਬ ਦਿੱਤੀ। ਇਸ ਮੌਕੇ ‘ਚੌਥਾ ਮਾਤਾ ਸੁਰਜੀਤ ਕੌਰ ਅਠੌਲਾ ਯਾਦਗਾਰੀ ਐਵਾਰਡ’ ਵਿਦਵਾਨ ਸਮੀਖਿਆਕਾਰ ਡਾ. ਇੰਦਰਾ ਵਿਰਕ ਨੂੰ ਭੇਟ ਕੀਤਾ ਗਿਆ। ਇਸ ਦੌਰਾਨ ਮੈਡਮ ਹਰਮੇਸ਼ ਕੌਰ ਜੋਧੇ ਦੀ ਪੁਸਤਕ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਲੋਕ ਅਰਪਿਤ ਕੀਤੀ ਗਈ। ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਮਹਿਲਾ ਦਿਵਸ ਅਤੇ ਕਿਸਾਨ ਅੰਦੋਲਨ ਨੂੰ ਸਮਰਪਿਤ ਕਾਵਿ ਰਚਨਾਵਾਂ ਪੇਸ਼ ਕੀਤੀਆਂ ਗਈਆਂ।