ਤਰਨ ਤਾਰਨ: ਲੋਕ ਪੱਖੀ ਸ਼ਾਇਰ ਇੰਦਰ ਸਿੰਘ ਮਾਨ ਦੀ ਅੱਜ ਇਥੋਂ ਦੇ ਪਾਲਿਕਾ ਬਾਜ਼ਾਰ ਅੰਦਰ ਸਮਾਗਮ ਦੌਰਾਨ ਪੰਜਵੀਂ ਕਾਵਿ-ਪੁਸਤਕ ‘ਦੁਨੀ ਵਜਾਈ ਵਜਦੀ’ ਲੋਕ ਅਰਪਣ ਕੀਤੀ ਗਈ। ਇਸ ਮੌਕੇ ਸਮਾਗਮ ਨੂੰ ਜਨਤਕ ਜਥੇਬੰਦੀਆਂ ਦੇ ਆਗੂ ਐਡਵੋਕੇਟ ਬਲਦੇਵ ਸਿੰਘ ਹੇਰ, ਬਲਬੀਰ ਸਿੰਘ ਝਾਮਕਾ, ਗੁਰਪ੍ਰੀਤ ਗੰਡੀਵਿੰਡ, ਨਛੱਤਰ ਸਿੰਘ ਪੰਨੂ, ਕਿਸਾਨ ਆਗੂ ਖ਼ਜ਼ਾਨਚੀ ਲਾਲ ਤੇ ਪੰਜਾਬੀ ਸਾਹਿਤਕਾਰ ਜਸਵਿੰਦਰ ਸਿੰਘ ਮਾਨੋਚਾਹਲ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਇੰਦਰ ਸਿੰਘ ਮਾਨ ਦੀ ਕਾਵਿ ਸਿਰਜਨਾ ਦੇ ਵੱਖ-ਵੱਖ ਪਹਿਲੂਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਸ਼ਾਇਰ ਮਾਨ ਨੂੰ ਸਮਾਜਿਕ ਸਰੋਕਾਰਾਂ ਨਾਲ ਜੁੜਿਆ ਲੋਕ ਕਵੀ ਦੱਸਿਆ। ਜਸਵਿੰਦਰ ਸਿੰਘ ਮਾਨੋਚਾਹਲ ਨੇ ਕਿਹਾ ਕਿ ਇੰਦਰ ਸਿੰਘ ਮਾਨ ਦੀ ਕਾਵਿ ਸਿਰਜਨਾ ਮੌਜੂਦਾ ਸਰਮਾਏਦਾਰ ਤੇ ਫਾਸ਼ੀਵਾਦੀ ਹਾਕਮਾਂ ਵਿਰੁੱਧ ਮੱਤ ਤਿੱਖੀ ਰੱਖ ਕੇ ਪੜ੍ਹਨ, ਜੁੜਨ (ਸੰਗਠਿਤ ਹੋਣ), ਸੰਘਰਸ਼ ਕਰਨ, ਮਿਲ ਕੇ ਹੰਭਲਾ ਮਾਰਨ ਤੇ ਜ਼ੁਲਮ ਦੇ ਮੂਹਰੇ ਅੜ ਜਾਣ ਲਈ ਪ੍ਰੇਰਿਤ ਕਰਦੀ ਹੈ। -ਪੱਤਰ ਪ੍ਰੇਰਕ