ਪੱਤਰ ਪ੍ਰੇਰਕ
ਪਠਾਨਕੋਟ, 17 ਮਾਰਚ
ਸਿਵਲ ਹਸਪਤਾਲ ’ਚ ਬੱਚੇ ਨੂੰ ਇਲਾਜ ਲਈ ਲੈ ਕੇ ਆਏ ਪਰਿਵਾਰ ਨੇ ਖੱਜਲ ਹੋਣ ’ਤੇ ਹਸਪਤਾਲ ਪ੍ਰਸ਼ਾਸਨ ਦੀ ਮਾੜੀ ਕਾਰਗੁਜ਼ਾਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਬੱਚੇ ਦੇ ਪਿਤਾ ਵਰਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ 2 ਸਾਲ ਦੇ ਬੇਟੇ ਨੂੰ ਬੇਹੋਸ਼ੀ ਦੀ ਹਾਲਤ ’ਚ ਸਿਵਲ ਹਸਪਤਾਲ ਪਠਾਨਕੋਟ ’ਚ ਲੈ ਕੇ ਆਏ ਸੀ ਪਰ ਹਸਪਤਾਲ ਦਾ ਸਟਾਫ ਇਲਾਜ ਕਰਨ ਦੀ ਥਾਂ ਉਨ੍ਹਾਂ ਨੂੰ ਖੱਜਲ ਕਰਦਾ ਰਿਹਾ। ਮਜਬੂਰੀਵੱਸ ਬਾਅਦ ’ਚ ਉਨ੍ਹਾਂ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ’ਚ ਜਾਣਾ ਪਿਆ। ਦੂਜੇ ਪਾਸੇ ਐੱਸਐੱਮਓ ਡਾ. ਰਾਕੇਸ਼ ਸਰਪਾਲ ਨੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਬੇ-ਬੁਨਿਆਦ ਕਰਾਰ ਦਿੱਤਾ।