ਧਾਰੀਵਾਲ: ਚੀਮਾ ਸੇਵਾ ਸੁਸਾਇਟੀ ਵੱਲੋਂ ਪਿੰਡ ਧਾਰੀਵਾਲ ਕਲਾਂ ਦੇ ਪਰਵਾਸੀ ਤੇ ਫੌਜੀ ਵੀਰਾਂ ਦੇ ਸਹਿਯੋਗ ਨਾਲ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿੱਚ ਲੋਕਾਂ ਨੇ ਆਪਣੀ ਸਿਹਤ ਦੀ ਜਾਂਚ ਕਰਵਾਈ। ਪਿੰਡ ਦੇ ਗੁਰਦੁਆਰਾ ਸਾਹਿਬ (ਪੱਤੀ ਚੀਮਾ) ਵਿੱਚ ਲਗਾਏ ਮੈਡਕਲ ਕੈਂਪ ਵਿੱਚ ਨਿਰੋਗਵੇਦਾ ਅਯੁਰਵੈਦਿਕ ਕੇਂਦਰ ਤੋਂ ਪਹੁੰਚੀ ਟੀਮ ਨੇ ਪੀੜਤ ਮਰੀਜ਼ਾਂ ਦੀ ਜਾਂਚ ਕਰਕੇ 105 ਨੂੰ ਮੁਫਤ ਦਵਾਈਆਂ ਦਿੱਤੀਆਂ। -ਪੱਤਰ ਪ੍ਰੇਰਕ