ਪੱਤਰ ਪ੍ਰੇਰਕ
ਭਿੱਖੀਵਿੰਡ, 2 ਨਵੰਬਰ
ਕਸਬਾ ਭਿੱਖੀਵਿੰਡ ਵਿਚ ਅੱਜ ਦਿਨ ਦਿਹਾੜੇ ਭਿੱਖੀਵਿੰਡ-ਹਰੀਕੇ ਨੈਸ਼ਨਲ ਹਾਈਵੇਅ ਉੱਪਰ ਜਰਨੈਲ ਸਿੰਘ (50) ਪੁੱਤਰ ਕੇਹਰ ਸਿੰਘ ਵਾਸੀ ਬੂੜ ਚੰਦ ਥਾਣਾ ਕੱਚਾ ਪੱਕਾ ਜ਼ਿਲ੍ਹਾ ਤਰਨ ਤਾਰਨ, ਜੋ ਕਿ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਭਿੱਖੀਵਿੰਡ ਵਿੱਚੋਂ 5.50 ਲੱਖ ਰੁਪਏ ਕਢਵਾ ਕੇ ਆਪਣੇ ਲੜਕੇ ਬਲਜਿੰਦਰ ਸਿੰਘ ਨਾਲ ਮੋਟਰ ਸਾਈਕਲ ‘ਤੇ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਜਦੋਂ ਇਹ ਰੋਹੀ ਪਿੰਡ ਸਾਂਧਰਾ ਥਾਣਾ ਭਿੱਖੀਵਿੰਡ ਕੋਲ ਪੁੱਜੇ ਤਾਂ ਪਿੱਛੋਂ ਮੋਟਰ ਸਾਈਕਲ ਸਵਾਰ 3 ਨੌਜਵਾਨਾਂ (ਜਿਨ੍ਹਾਂ ਨੇ ਮੂੰਹ ਢਕੇ ਹੋਏ ਸਨ) ਨੇ ਇਨ੍ਹਾਂ ਉਪਰ ਦਾਤਰਾਂ ਨਾਲ ਹਮਲਾ ਕਰਕੇ ਇਨ੍ਹਾਂ ਦਾ ਮੋਟਰਸਾਈਕਲ ਸੁੱਟ ਲਿਆ ਅਤੇ ਇਨ੍ਹਾਂ ਪਾਸੋਂ ਨਗਦੀ ਵਾਲਾ ਬੈਗ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ।
ਜਾਂਚ ਅਧਿਕਾਰੀ ਏਐੱਸਆਈ ਜੱਸਾ ਸਿੰਘ ਨੇ ਦੱਸਿਆ ਪੁਲੀਸ ਵੱਲੋਂ ਬਲਜਿੰਦਰ ਸਿੰਘ ਬਿਆਨ ਦਰਜ ਕਰ ਥਾਣਾ ਭਿੱਖੀਵਿੰਡ ਵਿਚ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।