ਤਰਨ ਤਾਰਨ: ਗੌਰਮਿੰਟ ਰੇਲਵੇ ਪੁਲੀਸ (ਜੀਆਰਪੀ) ਦੀ ਸਥਾਨਕ ਪੁਲੀਸ ਚੌਕੀ ਨੂੰ ਕੱਲ੍ਹ ਸ਼ਾਮ ਕੈਰੋਂ ਦੀ ਰੇਲਵੇ ਲਾਈਨ ਤੋਂ ਇਕ ਲਾਸ਼ ਮਿਲੀ ਹੈ| ਪੁਲੀਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਦੀ ਸ਼ਨਾਖ਼ਤ ਅਮਰੀਕ ਸਿੰਘ (57) ਵਾਸੀ ਸਿੰਘਪੁਰਾ ਦੇ ਤੌਰ ’ਤੇ ਕੀਤੀ ਗਈ ਹੈ| ਜੀਆਰਪੀ ਦੇ ਅਧਿਕਾਰੀ ਨੇ ਦੱਸਿਆ ਕਿ ਅਮਰੀਕ ਸਿੰਘ ਦੇ ਪਿਤਾ ਅਨੁਸਾਰ ਉਹ ਕੈਂਸਰ ਸਣੇ ਸੂਗਰ ਅਤੇ ਦਿਲੀ ਦੀ ਬਿਮਾਰੀ ਦਾ ਮਰੀਜ਼ ਸੀ| ਇਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ| ਉਹ ਸ਼ਾਮ ਵੇਲੇ ਆਪਣੇ ਘਰੋਂ ਨਿਕਲ ਆਇਆ ਅਤੇ ਕੈਰੋਂ ਨੇੜੇ ਪੱਟੀ ਤੋਂ ਤਰਨ ਤਾਰਨ ਨੂੰ ਆ ਰਹੀ ਰੇਲ ਗੱਡੀ ਅੱਗੇ ਛਾਲ ਮਾਰ ਗਿਆ| ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। -ਪੱਤਰ ਪ੍ਰੇਰਕ