ਪੱਤਰ ਪ੍ਰੇਰਕ
ਜੈਂਤੀਪੁਰ, 3 ਸਤੰਬਰ
ਸ੍ਰੀ ਗੁਰੂ ਨਾਨਕ ਦੇਵ ਦਾ ਵਿਆਹ ਪੁਰਬ ਕਸਬਾ ਜੈਂਤੀਪੁਰ ਅਤੇ ਇਲਾਕੇ ਦੀ ਸਮੂਹ ਸੰਗਤ ਵੱਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜੇ ਦੀਵਾਨ ਵਿੱਚ ਬੀਬੀ ਹਰਸ਼ਰਨ ਕੌਰ ਕਾਦਰਾਂਬਾਦ ਅਤੇ ਭਾਈ ਗੁਰਮਿੰਦਰ ਸਿੰਘ ਦੇ ਕੀਰਤਨੀ ਜਥੇ ਨੇ ਸੰਗਤਾਂ ਨੂੰ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾ ਕੇ ਨਿਹਾਲ ਕੀਤਾ। ਇਸੇ ਤਰ੍ਹਾਂ ਪਿੰਡ ਸੋਹੀਆਂ, ਜੇਠੂਵਾਲ, ਲੁੱਧੜ, ਗੋਪਾਲਪੁਰ, ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ, ਵਰਿਆਮ ਨੰਗਲ, ਅਲਕੜੇ, ਝੰਡੇ, ਸਹਿਣੇਵਾਲੀ, ਅਬਦਾਲ, ਤਲਵੰਡੀ ਖੁੱਮਣ, ਪਾਖਰਪੁਰਾ, ਸ਼ੇਖਪੁਰਾ, ਘਸੀਟਪੁਰ, ਕੋਟਲਾ ਸ਼ਰਫ਼, ਹਰਦੋਝੰਡੇ ਅਤੇ ਸੈਦਮੁਬਾਰਕ ਦੀਆਂ ਸੰਗਤਾਂ ਵੱਲੋਂ ਵੀ ਇਸ ਬਰਾਤ ਰੂਪੀ ਚੌਕੀ ਸਾਹਿਬ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਤੋਂ ਗੁਰਦੁਆਰਾ ਸ੍ਰੀ ਕੰਧ ਸਾਹਿਬ ਬਟਾਲਾ ਤੱਕ ਜਾਣ ਵਾਲੀ ਬਰਾਤ ਰੂਪੀ ਚੌਂਕੀ ਸਾਹਿਬ ਦਾ ਕਸਬਾ ਜੈਂਤੀਪੁਰ ਅਤੇ ਇਲਾਕੇ ਦੇ ਹੋਰ ਬਹੁਤ ਸਾਰੇ ਪਿੰਡਾਂ ਦੀ ਸੰਗਤ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਜਾਂਦਾ ਹੈ।