ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 27 ਜੂਨ
ਇਥੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਇਤਿਹਾਸਿਕ ਗੁਰਦੁਆਰਾ ਬੁਰਜ ਸਾਹਿਬ ਧਾਰੀਵਾਲ ਵਿੱਚ ਸਰੋਵਰ ਦੀ ਸੇਵਾ ਅੱਜ ਬਾਬਾ ਸਤਨਾਮ ਸਿੰਘ ਗੁਰੂ ਕੇ ਬਾਗ ਵਾਲੇ ਅਤੇ ਬਾਬਾ ਜੋਗਾ ਸਿੰਘ ਕਾਰਸੇਵਾ ਵਾਲਿਆਂ ਦੀ ਅਗਵਾਈ ਵਿੱਚ ਜੈਕਾਰਿਆਂ ਦੀ ਗੂੰਜ ਨਾਲ ਆਰੰਭ ਹੋਈ। ਇਸ ਸਬੰਧ ਵਿੱਚ ਪਹਿਲਾਂ ਹਜ਼ੂਰੀ ਰਾਗੀ ਜਥਾ ਭਾਈ ਤਲਵਿੰਦਰ ਸਿੰਘ ਅਤੇ ਸਾਥੀਆਂ ਨੇ ਆਸਾ ਦੀ ਵਾਰ ਦੇ ਕੀਰਤਨ ਕੀਤਾ। ਉਪਰੰਤ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਧਾਰੀਵਾਲ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਨ ਮਗਰੋਂ ਕਥਾਵਾਚਕ ਗਿਆਨੀ ਜਸਵਿੰਦਰ ਸਿੰਘ ਕਲੇਰ ਅਤੇ ਭਾਈ ਹਰਮੀਤ ਸਿੰਘ ਵੱਲੋਂ ਗੁਰਬਾਣੀ ਕਥਾ ਵਿਚਾਰਾਂ ਕਰਦਿਆਂ ਕਿਹਾ ਗੁਰੂ ਘਰ ਦੀ ਸੇਵਾ ਕਰਨ ਨਾਲ ਹੀ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ। ਇਸ ਮੌਕੇ ਬਾਬਾ ਸਤਨਾਮ ਸਿੰਘ ਗੁਰੂ ਕੇ ਬਾਗ ਵਾਲੇ, ਬਾਬਾ ਜੋਗਾ ਸਿੰਘ ਕਾਰਸੇਵਾ ਵਾਲੇ, ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਬਾਬਾ ਸੁੱਚਾ ਸਿੰਘ, ਬਾਬਾ ਅਜੈਬ ਸਿੰਘ, ਬਾਬਾ ਬਲਬੀਰ ਸਿੰਘ ਭੂਰੀ ਸਾਹਿਬ ਵਾਲੇ, ਬਾਬਾ ਕ੍ਰਿਪਾਲ ਸਿੰਘ, ਬਾਬਾ ਕੁਲਬੀਰ ਸਿੰਘ ਆਦਿ ਮਹਾਂਪੁਰਖਾਂ ਵੱਲੋਂ ਸਰੋਵਰ ਦੀ ਸੇਵਾ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਪਹੁੰਚੇ ਮਹਾਪੁਰਸ਼ਾਂ ਅਤੇ ਮੁੱਖ ਸ਼ਖ਼ਸੀਅਤਾਂ ਦਾ ਗਿਆਨੀ ਜਸਵਿੰਦਰ ਸਿੰਘ ਕਲੇੇਰ, ਬਾਬਾ ਜੋਗਾ ਸਿੰਘ, ਜਥੇ. ਰਤਨ ਸਿੰਘ ਜਫ਼ਰਵਾਲ, ਐਸਜੀਪੀਸੀ ਮੈਂਬਰ ਬੀਬੀ ਜਸਬੀਰ ਕੌਰ ਜਫ਼ਰਵਾਲ, ਮੈਨੇਜਰ ਸੰਤੋਖ ਸਿੰਘ ਤਲਵੰਡੀ ਰਾਮਾ ਵੱਲੋਂ ਸਿਰਪਾਓ ਭੇਟ ਕਰਕੇ ਸਨਮਾਨ ਕੀਤਾ ਗਿਆ। ਇਸ ਮੌਕੇ ਡਾ. ਗੁਰਜਿੰਦਰ ਸਿੰਘ, ਹਜ਼ੂਰੀ ਗ੍ਰੰਥੀ ਬਾਬਾ ਗੁਰਦੇਵ ਸਿੰਘ ਕਲਿਆਣਪੁਰ, ਇੰਦਰਪਾਲ ਸਿੰਘ ਅਰੋੜਾ, ਮੋਹਨਦੀਪ ਸਿੰਘ, ਜਥੇ. ਨਿਰਵੈਰ ਸਿੰਘ, ਲਖਬੀਰ ਸਿੰਘ ਖੁੰਡਾ, ਹਰਮਨਦੀਪ ਸਿੰਘ, ਕੰਵਲਜੀਤ ਸਿੰਘ ਚਾਹਲ, ਐਡਵੋਕੇਟ ਇੰਦਰਜੀਤ ਸਿੰਘ ਬਾਜਵਾ, ਡਾ.ਰਣਜੀਤ ਸਿੰਘ ਜਫ਼ਰਵਾਲ, ਹਰਮਨਪ੍ਰੀਤ ਸਿੰਘ ਸੁਪਰਵਾਇਜ਼ਰ, ਰਾਜੂ ਅਹਿਮਦਾਬਾਦ, ਮੈਨੇਜ਼ਰ ਸੁਰਜੀਤ ਸਿੰਘ ਚਾਹਲ ਆਦਿ ਤੋਂ ਇਲਾਵਾ ਵੀ ਇਲਾਕੇ ਦੀ ਸੰਗਤ ਨੇ ਸਰੋਵਰ ਦੀ ਸੇਵਾ ਵਿੱਚ ਹਿੱਸਾ ਲਿਆ।