ਪੱਤਰ ਪ੍ਰੇਰਕ
ਕਾਹਨੂੰਵਾਨ, 22 ਅਪਰੈਲ
ਗੁਰਦਾਸਪੁਰ ਵਿੱਚ ਸਥਿਤ ਵੇਰਕਾ ਮਿਲਕ ਪਲਾਂਟ ਵੱਲੋਂ ਦੁੱਧ ਉਤਪਾਦਕ ਕਿਸਾਨਾਂ ਨੂੰ ਬਾਕੀ ਪੰਜਾਬ ਦੇ ਮੁਕਾਬਲੇ ਤਿੰਨ ਰੁਪਏ ਘੱਟ ਰੇਟ ਦਿੱਤਾ ਜਾ ਰਿਹਾ ਹੈ, ਜਿਸ ਲਈ ਸਾਬਕਾ ਸਹਿਕਾਰਤਾ ਮੰਤਰੀ ਅਤੇ ਵੇਰਕਾ ਪਲਾਂਟ ਦੇ ਚੇਅਰਮੈਨ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ। ਇਹ ਵਿਚਾਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨਿੰਦਰਪਾਲ ਸਿੰਘ ਘੁੰਮਣ ਨੇ ਲਿਖਤੀ ਬਿਆਨ ਰਾਹੀਂ ਸਾਂਝੇ ਕੀਤੇ। ਇਸ ਸਬੰਧੀ ਵੇਰਕਾ ਮਿਲਕ ਪਲਾਂਟ ਦੇ ਜੀਐਮ ਰਾਜੇਸ਼ ਬਲਸੋਤਰਾ ਨੇ ਕਿਹਾ ਕਿ ਪੰਜਾਬ ਵਿੱਚ ਸਥਾਪਿਤ 11 ਵੱਖ ਵੱਖ ਵੇਰਕਾ ਦਾ ਪਲਾਟਾਂ ਦੀ ਕਾਰਗੁਜ਼ਾਰੀ ਅਨੁਸਾਰ ਦੁੱਧ ਦੇ ਰੇਟ ਮੁਕੱਰਰ ਕੀਤੇ ਜਾਂਦੇ ਹਨ।